-
ਅੱਯੂਬ 38:8-10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਕਿਹਨੇ ਬੂਹੇ ਬੰਦ ਕਰ ਕੇ ਸਮੁੰਦਰ ਨੂੰ ਰੋਕਿਆ+
ਜਦੋਂ ਇਹ ਕੁੱਖੋਂ ਫੁੱਟ ਨਿਕਲਿਆ,
9 ਜਦੋਂ ਮੈਂ ਇਸ ਨੂੰ ਬੱਦਲ ਪਹਿਨਾਏ
ਅਤੇ ਇਸ ਨੂੰ ਘੁੱਪ ਹਨੇਰੇ ਨਾਲ ਲਪੇਟਿਆ,
10 ਜਦੋਂ ਮੈਂ ਇਸ ਦੀ ਹੱਦ ਠਹਿਰਾਈ
ਅਤੇ ਇਸ ਦੇ ਹੋੜੇ ਤੇ ਦਰਵਾਜ਼ੇ ਲਾਏ+
-
ਜ਼ਬੂਰ 33:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਉਹ ਸਮੁੰਦਰ ਦੇ ਪਾਣੀਆਂ ਨੂੰ ਬੰਨ੍ਹ ਲਾ ਕੇ ਇਕੱਠਾ ਕਰਦਾ ਹੈ;+
ਉਹ ਠਾਠਾਂ ਮਾਰਦੇ ਪਾਣੀਆਂ ਨੂੰ ਭੰਡਾਰਾਂ ਵਿਚ ਸਾਂਭ ਕੇ ਰੱਖਦਾ ਹੈ।
-
-
ਕਹਾਉਤਾਂ 8:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਜਦੋਂ ਉਸ ਨੇ ਸਮੁੰਦਰ ਲਈ ਫ਼ਰਮਾਨ ਜਾਰੀ ਕੀਤਾ
ਕਿ ਇਸ ਦੇ ਪਾਣੀ ਉਸ ਦਾ ਹੁਕਮ ਤੋੜ ਕੇ ਹੱਦਾਂ ਤੋਂ ਬਾਹਰ ਨਾ ਜਾਣ,+
ਜਦੋਂ ਉਸ ਨੇ ਧਰਤੀ ਦੀਆਂ ਨੀਂਹਾਂ ਰੱਖੀਆਂ,
-
ਯਿਰਮਿਯਾਹ 5:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਯਹੋਵਾਹ ਕਹਿੰਦਾ ਹੈ: ‘ਕੀ ਤੁਹਾਨੂੰ ਮੇਰਾ ਡਰ ਨਹੀਂ?
ਕੀ ਤੁਹਾਨੂੰ ਮੇਰੇ ਸਾਮ੍ਹਣੇ ਥਰ-ਥਰ ਨਹੀਂ ਕੰਬਣਾ ਚਾਹੀਦਾ?
ਮੈਂ ਹੀ ਹਾਂ ਜਿਸ ਨੇ ਰੇਤ ਨਾਲ ਸਮੁੰਦਰ ਦੀ ਹੱਦ ਬੰਨ੍ਹੀ ਹੈ।
ਜਿਸ ਨੇ ਉਸ ਨੂੰ ਪੱਕਾ ਫ਼ਰਮਾਨ ਦਿੱਤਾ ਹੈ ਕਿ ਉਹ ਆਪਣੀ ਹੱਦ ਪਾਰ ਨਾ ਕਰੇ।
ਭਾਵੇਂ ਉਸ ਦੀਆਂ ਲਹਿਰਾਂ ਉੱਛਲ਼ਦੀਆਂ ਹਨ, ਪਰ ਉਹ ਜਿੱਤ ਨਹੀਂ ਸਕਦੀਆਂ;
ਭਾਵੇਂ ਉਹ ਗਰਜਦੀਆਂ ਹਨ, ਫਿਰ ਵੀ ਆਪਣੀ ਹੱਦ ਪਾਰ ਨਹੀਂ ਕਰ ਸਕਦੀਆਂ।+
-
-
-
-
-