ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਇਤਿਹਾਸ 16:8-13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 “ਯਹੋਵਾਹ ਦਾ ਧੰਨਵਾਦ ਕਰੋ+ ਅਤੇ ਉਸ ਦਾ ਨਾਂ ਲੈ ਕੇ ਪੁਕਾਰੋ,

      ਦੇਸ਼-ਦੇਸ਼ ਦੇ ਲੋਕਾਂ ਵਿਚ ਉਸ ਦੇ ਕੰਮਾਂ ਦਾ ਐਲਾਨ ਕਰੋ!+

       9 ਉਸ ਲਈ ਗੀਤ ਗਾਓ ਅਤੇ ਉਸ ਦਾ ਗੁਣਗਾਨ ਕਰੋ*+

      ਅਤੇ ਉਸ ਦੇ ਸਾਰੇ ਹੈਰਾਨੀਜਨਕ ਕੰਮਾਂ ʼਤੇ ਸੋਚ-ਵਿਚਾਰ ਕਰੋ।*+

      10 ਉਸ ਦੇ ਪਵਿੱਤਰ ਨਾਂ ਬਾਰੇ ਮਾਣ ਨਾਲ ਗੱਲਾਂ ਕਰੋ।+

      ਯਹੋਵਾਹ ਦੀ ਭਾਲ ਕਰਨ ਵਾਲਿਆਂ ਦੇ ਦਿਲ ਬਾਗ਼-ਬਾਗ਼ ਹੋਣ।+

      11 ਯਹੋਵਾਹ ਦੀ ਭਾਲ ਕਰੋ+ ਅਤੇ ਉਸ ਤੋਂ ਤਾਕਤ ਮੰਗੋ।

      ਉਸ ਦੀ ਮਿਹਰ ਪਾਉਣ ਦਾ ਜਤਨ ਕਰਦੇ ਰਹੋ।+

      12 ਉਸ ਦੇ ਹੈਰਾਨੀਜਨਕ ਕੰਮ,

      ਹਾਂ, ਉਸ ਦੇ ਚਮਤਕਾਰ ਅਤੇ ਉਸ ਦੇ ਸੁਣਾਏ ਫ਼ੈਸਲੇ ਯਾਦ ਕਰੋ,+

      13 ਹੇ ਪਰਮੇਸ਼ੁਰ ਦੇ ਸੇਵਕ ਇਜ਼ਰਾਈਲ ਦੀ ਸੰਤਾਨ,*+

      ਹੇ ਯਾਕੂਬ ਦੇ ਪੁੱਤਰੋ, ਜਿਨ੍ਹਾਂ ਨੂੰ ਉਸ ਨੇ ਚੁਣਿਆ ਹੈ, ਇਹ ਸਭ ਯਾਦ ਕਰੋ।+

  • ਜ਼ਬੂਰ 96:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਕੌਮਾਂ ਵਿਚ ਉਸ ਦੀ ਸ਼ਾਨੋ-ਸ਼ੌਕਤ ਦਾ ਐਲਾਨ ਕਰੋ,

      ਦੇਸ਼-ਦੇਸ਼ ਦੇ ਲੋਕਾਂ ਵਿਚ ਉਸ ਦੇ ਸ਼ਾਨਦਾਰ ਕੰਮ ਬਿਆਨ ਕਰੋ।+

  • ਜ਼ਬੂਰ 145:11, 12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਉਹ ਤੇਰੇ ਰਾਜ ਦੀ ਸ਼ਾਨੋ-ਸ਼ੌਕਤ ਦਾ ਐਲਾਨ ਕਰਨਗੇ+

      ਅਤੇ ਤੇਰੀ ਤਾਕਤ ਬਾਰੇ ਦੱਸਣਗੇ+

      ל [ਲਾਮਦ]

      12 ਤਾਂਕਿ ਲੋਕਾਂ ਨੂੰ ਤੇਰੇ ਸ਼ਕਤੀਸ਼ਾਲੀ ਕੰਮਾਂ ਬਾਰੇ+

      ਅਤੇ ਤੇਰੇ ਰਾਜ ਦੀ ਮਹਿਮਾ ਅਤੇ ਪ੍ਰਤਾਪ ਬਾਰੇ ਪਤਾ ਲੱਗੇ।+

  • ਯਸਾਯਾਹ 12:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਉਸ ਦਿਨ ਤੁਸੀਂ ਕਹੋਗੇ:

      “ਯਹੋਵਾਹ ਦਾ ਧੰਨਵਾਦ ਕਰੋ ਅਤੇ ਉਸ ਦਾ ਨਾਂ ਲੈ ਕੇ ਪੁਕਾਰੋ,

      ਦੇਸ਼-ਦੇਸ਼ ਦੇ ਲੋਕਾਂ ਵਿਚ ਉਸ ਦੇ ਕੰਮਾਂ ਦਾ ਐਲਾਨ ਕਰੋ!+

      ਦੱਸੋ ਕਿ ਉਸ ਦਾ ਨਾਂ ਬੁਲੰਦ ਹੈ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ