15 ਉਸ ਦਾ ਇਕਰਾਰ ਸਦਾ ਯਾਦ ਰੱਖੋ,
ਉਹ ਵਾਅਦਾ ਜੋ ਉਸ ਨੇ ਹਜ਼ਾਰਾਂ ਪੀੜ੍ਹੀਆਂ ਨਾਲ ਕੀਤਾ ਸੀ,+
16 ਉਹ ਇਕਰਾਰ ਜੋ ਉਸ ਨੇ ਅਬਰਾਹਾਮ ਨਾਲ ਕੀਤਾ ਸੀ,+
ਨਾਲੇ ਉਹ ਸਹੁੰ ਜੋ ਉਸ ਨੇ ਇਸਹਾਕ ਨਾਲ ਖਾਧੀ ਸੀ,+
17 ਉਸ ਨੇ ਇਸ ਨੂੰ ਯਾਕੂਬ ਲਈ ਇਕ ਫ਼ਰਮਾਨ ਵਜੋਂ+
ਅਤੇ ਇਜ਼ਰਾਈਲ ਲਈ ਹਮੇਸ਼ਾ ਰਹਿਣ ਵਾਲੇ ਇਕਰਾਰ ਵਜੋਂ ਠਹਿਰਾ ਦਿੱਤਾ।