-
ਕੂਚ 9:23-26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਇਸ ਲਈ ਮੂਸਾ ਨੇ ਆਕਾਸ਼ ਵੱਲ ਆਪਣਾ ਡੰਡਾ ਚੁੱਕਿਆ ਅਤੇ ਯਹੋਵਾਹ ਨੇ ਬੱਦਲਾਂ ਦੀ ਗਰਜ ਨਾਲ ਧਰਤੀ ਉੱਤੇ ਗੜੇ ਅਤੇ ਅੱਗ* ਵਰ੍ਹਾਈ ਅਤੇ ਯਹੋਵਾਹ ਪੂਰੇ ਮਿਸਰ ਉੱਤੇ ਲਗਾਤਾਰ ਗੜੇ ਪਾਉਂਦਾ ਰਿਹਾ। 24 ਗੜੇ ਪੈਂਦੇ ਰਹੇ ਅਤੇ ਗੜਿਆਂ ਨਾਲ ਅੱਗ ਵੀ ਵਰ੍ਹੀ। ਉਸ ਵੇਲੇ ਭਾਰੀ ਗੜੇਮਾਰ ਹੋਈ; ਜਦੋਂ ਤੋਂ ਮਿਸਰ ਇਕ ਕੌਮ ਬਣਿਆ ਹੈ, ਉਦੋਂ ਤੋਂ ਲੈ ਕੇ ਹੁਣ ਤਕ ਇੰਨੇ ਜ਼ਿਆਦਾ ਗੜੇ ਕਦੇ ਨਹੀਂ ਪਏ।+ 25 ਪੂਰੇ ਮਿਸਰ ਵਿਚ ਇਨਸਾਨਾਂ ਤੋਂ ਲੈ ਕੇ ਜਾਨਵਰਾਂ ਤਕ ਜੋ ਵੀ ਬਾਹਰ ਸੀ, ਉਸ ਉੱਤੇ ਗੜਿਆਂ ਦੀ ਮਾਰ ਪਈ ਜਿਸ ਕਰਕੇ ਸਾਰੇ ਪੇੜ-ਪੌਦੇ ਤਬਾਹ ਹੋ ਗਏ ਅਤੇ ਸਾਰੇ ਦਰਖ਼ਤ ਤਹਿਸ-ਨਹਿਸ ਹੋ ਗਏ।+ 26 ਸਿਰਫ਼ ਗੋਸ਼ਨ ਦੇ ਇਲਾਕੇ ਵਿਚ ਗੜੇ ਨਹੀਂ ਪਏ ਜਿੱਥੇ ਇਜ਼ਰਾਈਲੀ ਰਹਿੰਦੇ ਸਨ।+
-