22 ਮਿਸਰ ਅਤੇ ਉਜਾੜ ਵਿਚ ਮੇਰੀ ਮਹਿਮਾ ਅਤੇ ਮੇਰੀਆਂ ਕਰਾਮਾਤਾਂ+ ਦੇਖਣ ਦੇ ਬਾਵਜੂਦ ਵੀ ਜਿਨ੍ਹਾਂ ਨੇ ਮੈਨੂੰ ਦਸ ਵਾਰ ਪਰਖਿਆ+ ਤੇ ਮੇਰੀ ਗੱਲ ਨਹੀਂ ਸੁਣੀ,+ 23 ਉਨ੍ਹਾਂ ਵਿੱਚੋਂ ਇਕ ਵੀ ਜਣਾ ਉਸ ਦੇਸ਼ ਨੂੰ ਕਦੀ ਨਹੀਂ ਦੇਖੇਗਾ ਜਿਸ ਨੂੰ ਦੇਣ ਦੀ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ। ਹਾਂ, ਜਿਨ੍ਹਾਂ ਨੇ ਮੇਰਾ ਅਪਮਾਨ ਕੀਤਾ, ਉਹ ਇਹ ਦੇਸ਼ ਨਹੀਂ ਦੇਖਣਗੇ।+