-
ਨਿਆਈਆਂ 10:6-8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਇਜ਼ਰਾਈਲੀ ਦੁਬਾਰਾ ਉਹੀ ਕਰਨ ਲੱਗ ਪਏ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ+ ਅਤੇ ਉਹ ਬਆਲਾਂ, ਅਸ਼ਤਾਰੋਥ ਦੀਆਂ ਮੂਰਤਾਂ, ਅਰਾਮ* ਦੇ ਦੇਵਤਿਆਂ, ਸੀਦੋਨ ਦੇ ਦੇਵਤਿਆਂ, ਮੋਆਬ ਦੇ ਦੇਵਤਿਆਂ, ਅੰਮੋਨੀਆਂ ਦੇ ਦੇਵਤਿਆਂ ਅਤੇ ਫਲਿਸਤੀਆਂ ਦੇ ਦੇਵਤਿਆਂ ਦੀ ਭਗਤੀ ਕਰਨ ਲੱਗ ਪਏ।+ ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਅਤੇ ਉਸ ਦੀ ਭਗਤੀ ਨਾ ਕੀਤੀ। 7 ਫਿਰ ਯਹੋਵਾਹ ਦਾ ਕ੍ਰੋਧ ਇਜ਼ਰਾਈਲ ʼਤੇ ਭੜਕ ਉੱਠਿਆ ਅਤੇ ਉਸ ਨੇ ਉਨ੍ਹਾਂ ਨੂੰ ਫਲਿਸਤੀਆਂ ਤੇ ਅੰਮੋਨੀਆਂ ਦੇ ਹੱਥਾਂ ਵਿਚ ਵੇਚ ਦਿੱਤਾ।+ 8 ਇਸ ਲਈ ਉਨ੍ਹਾਂ ਨੇ ਉਸ ਸਾਲ ਇਜ਼ਰਾਈਲੀਆਂ ਨੂੰ ਤੰਗ ਕੀਤਾ ਤੇ ਉਨ੍ਹਾਂ ਉੱਤੇ ਬਹੁਤ ਅਤਿਆਚਾਰ ਕੀਤੇ। ਉਹ 18 ਸਾਲ ਇਜ਼ਰਾਈਲੀਆਂ ਉੱਤੇ ਅਤਿਆਚਾਰ ਕਰਦੇ ਰਹੇ ਜੋ ਯਰਦਨ ਦੇ ਉਸ ਪਾਸੇ ਗਿਲਆਦ ਵਿਚ ਰਹਿੰਦੇ ਸਨ ਜੋ ਅਮੋਰੀਆਂ ਦਾ ਇਲਾਕਾ ਹੁੰਦਾ ਸੀ।
-