11 ਪਰ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ: “ਕੀ ਮੈਂ ਤੁਹਾਨੂੰ ਮਿਸਰ,+ ਅਮੋਰੀਆਂ,+ ਅੰਮੋਨੀਆਂ ਤੇ ਫਲਿਸਤੀਆਂ+ ਤੋਂ ਨਹੀਂ ਬਚਾਇਆ ਸੀ, 12 ਨਾਲੇ ਸੀਦੋਨੀਆਂ, ਅਮਾਲੇਕ ਅਤੇ ਮਿਦਿਆਨ ਤੋਂ ਜਦੋਂ ਉਨ੍ਹਾਂ ਨੇ ਤੁਹਾਡੇ ʼਤੇ ਅਤਿਆਚਾਰ ਕੀਤੇ? ਜਦੋਂ ਤੁਸੀਂ ਮੇਰੇ ਅੱਗੇ ਦੁਹਾਈ ਦਿੱਤੀ, ਤਾਂ ਮੈਂ ਤੁਹਾਨੂੰ ਉਨ੍ਹਾਂ ਦੇ ਹੱਥੋਂ ਬਚਾਇਆ।