-
2 ਸਮੂਏਲ 15:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਅਬਸ਼ਾਲੋਮ ਸਵੇਰੇ-ਸਵੇਰੇ ਉੱਠ ਕੇ ਸ਼ਹਿਰ ਦੇ ਦਰਵਾਜ਼ੇ ਵੱਲ ਜਾਂਦੇ ਰਾਹ ਦੇ ਇਕ ਪਾਸੇ ਖੜ੍ਹ ਜਾਂਦਾ ਸੀ।+ ਜਦੋਂ ਵੀ ਕੋਈ ਆਦਮੀ ਰਾਜੇ ਕੋਲ ਨਿਆਂ ਲਈ ਕੋਈ ਮੁਕੱਦਮਾ ਲੈ ਕੇ ਆ ਰਿਹਾ ਹੁੰਦਾ ਸੀ,+ ਤਾਂ ਅਬਸ਼ਾਲੋਮ ਉਸ ਨੂੰ ਬੁਲਾ ਕੇ ਪੁੱਛਦਾ ਸੀ: “ਤੂੰ ਕਿਹੜੇ ਸ਼ਹਿਰ ਤੋਂ ਹੈਂ?” ਅਤੇ ਉਹ ਜਵਾਬ ਦਿੰਦਾ ਸੀ: “ਤੇਰਾ ਸੇਵਕ ਇਜ਼ਰਾਈਲ ਦੇ ਫਲਾਨੇ ਗੋਤ ਵਿੱਚੋਂ ਹੈ।” 3 ਫਿਰ ਅਬਸ਼ਾਲੋਮ ਉਸ ਨੂੰ ਕਹਿੰਦਾ ਸੀ: “ਦੇਖ, ਤੇਰੇ ਦਾਅਵੇ ਸਹੀ ਤੇ ਜਾਇਜ਼ ਹਨ, ਪਰ ਰਾਜੇ ਵੱਲੋਂ ਅਜਿਹਾ ਕੋਈ ਨਹੀਂ ਜੋ ਤੇਰਾ ਮੁਕੱਦਮਾ ਸੁਣੇ।”
-
-
ਜ਼ਬੂਰ 31:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਝੂਠ ਬੋਲਣ ਵਾਲੇ ਖ਼ਾਮੋਸ਼ ਹੋ ਜਾਣ,+
ਜਿਹੜੇ ਘਮੰਡ ਵਿਚ ਆ ਕੇ ਧਰਮੀ ਦੇ ਖ਼ਿਲਾਫ਼ ਨਫ਼ਰਤ ਭਰੀਆਂ ਗੱਲਾਂ ਕਰਦੇ ਹਨ।
-