-
ਰਸੂਲਾਂ ਦੇ ਕੰਮ 1:16-20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 “ਭਰਾਵੋ, ਇਹ ਜ਼ਰੂਰੀ ਸੀ ਕਿ ਧਰਮ-ਗ੍ਰੰਥ ਦੀਆਂ ਉਹ ਗੱਲਾਂ ਪੂਰੀਆਂ ਹੋਣ ਜਿਨ੍ਹਾਂ ਦੀ ਭਵਿੱਖਬਾਣੀ ਦਾਊਦ ਨੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਯਹੂਦਾ ਬਾਰੇ ਕੀਤੀ ਸੀ+ ਜੋ ਯਿਸੂ ਨੂੰ ਗਿਰਫ਼ਤਾਰ ਕਰਾਉਣ ਲਈ ਸਿਪਾਹੀਆਂ ਨੂੰ ਲੈ ਕੇ ਗਿਆ ਸੀ।+ 17 ਉਹ ਸਾਡੇ ਵਿਚ ਗਿਣਿਆ ਜਾਂਦਾ ਸੀ+ ਅਤੇ ਉਸ ਨੇ ਸਾਡੇ ਵਾਂਗ ਇਸ ਸੇਵਾ ਵਿਚ ਹਿੱਸਾ ਲਿਆ ਸੀ। 18 (ਉਸੇ ਨੇ ਆਪਣੇ ਬੁਰੇ ਕੰਮ ਦੀ ਮਜ਼ਦੂਰੀ ਨਾਲ ਜ਼ਮੀਨ ਖ਼ਰੀਦੀ+ ਅਤੇ ਉਹ ਸਿਰ ਦੇ ਭਾਰ ਡਿਗਿਆ ਅਤੇ ਉਸ ਦਾ ਢਿੱਡ ਪਾਟ ਗਿਆ ਅਤੇ ਉਸ ਦੀਆਂ ਆਂਦਰਾਂ ਬਾਹਰ ਆ ਗਈਆਂ।+ 19 ਇਸ ਬਾਰੇ ਯਰੂਸ਼ਲਮ ਦੇ ਸਾਰੇ ਲੋਕਾਂ ਨੂੰ ਵੀ ਪਤਾ ਲੱਗਾ ਅਤੇ ਉਨ੍ਹਾਂ ਦੀ ਭਾਸ਼ਾ ਵਿਚ ਉਸ ਜ਼ਮੀਨ ਦਾ ਨਾਂ “ਅਕਲਦਮਾ” ਯਾਨੀ “ਖ਼ੂਨ ਦੀ ਜ਼ਮੀਨ” ਪੈ ਗਿਆ।) 20 ਕਿਉਂਕਿ ਜ਼ਬੂਰਾਂ ਦੀ ਕਿਤਾਬ ਵਿਚ ਲਿਖਿਆ ਹੈ, ‘ਉਸ ਦਾ ਘਰ ਉੱਜੜ ਜਾਵੇ ਅਤੇ ਉਸ ਵਿਚ ਕੋਈ ਨਾ ਰਹੇ’+ ਅਤੇ ‘ਉਸ ਦੀ ਨਿਗਾਹਬਾਨ ਦੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਮਿਲ ਜਾਵੇ।’+
-