-
ਯਹੋਸ਼ੁਆ 4:5-7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਅਤੇ ਯਹੋਸ਼ੁਆ ਨੇ ਉਨ੍ਹਾਂ ਨੂੰ ਕਿਹਾ: “ਆਪਣੇ ਪਰਮੇਸ਼ੁਰ ਯਹੋਵਾਹ ਦੇ ਸੰਦੂਕ ਦੇ ਅੱਗੇ ਯਰਦਨ ਦੇ ਵਿਚਕਾਰ ਜਾਓ ਅਤੇ ਇਜ਼ਰਾਈਲੀਆਂ ਦੇ ਗੋਤਾਂ ਦੀ ਗਿਣਤੀ ਅਨੁਸਾਰ ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਮੋਢੇ ʼਤੇ ਇਕ-ਇਕ ਪੱਥਰ ਚੁੱਕ ਲਵੇ 6 ਜੋ ਤੁਹਾਡੇ ਵਿਚਕਾਰ ਇਕ ਨਿਸ਼ਾਨੀ ਦੇ ਤੌਰ ਤੇ ਹੋਣਗੇ। ਬਾਅਦ ਵਿਚ ਜੇ ਤੁਹਾਡੇ ਬੱਚੇ* ਤੁਹਾਨੂੰ ਪੁੱਛਣ, ‘ਤੁਹਾਡੇ ਕੋਲ ਇਹ ਪੱਥਰ ਕਿਉਂ ਹਨ?’+ 7 ਤਾਂ ਤੁਸੀਂ ਉਨ੍ਹਾਂ ਨੂੰ ਦੱਸਿਓ: ‘ਕਿਉਂਕਿ ਯਰਦਨ ਦੇ ਪਾਣੀ ਯਹੋਵਾਹ ਦੇ ਇਕਰਾਰ ਦੇ ਸੰਦੂਕ ਦੇ ਸਾਮ੍ਹਣੇ ਵਗਣੋਂ ਰੁਕ ਗਏ ਸਨ।+ ਜਦੋਂ ਇਹ ਯਰਦਨ ਦੇ ਪਾਰ ਲੰਘਿਆ ਸੀ, ਤਾਂ ਯਰਦਨ ਦੇ ਪਾਣੀ ਵਗਣੇ ਬੰਦ ਹੋ ਗਏ ਸਨ। ਇਹ ਪੱਥਰ ਇਜ਼ਰਾਈਲ ਦੇ ਲੋਕਾਂ ਵਾਸਤੇ ਹਮੇਸ਼ਾ ਲਈ ਇਕ ਯਾਦਗਾਰ ਵਜੋਂ ਹੋਣਗੇ।’”+
-