2 ਸਰਾਫ਼ੀਮ ਉਸ ਦੀ ਹਜ਼ੂਰੀ ਵਿਚ ਖੜ੍ਹੇ ਸਨ; ਹਰੇਕ ਦੇ ਛੇ ਖੰਭ ਸਨ। ਹਰੇਕ ਦੋ ਖੰਭਾਂ ਨਾਲ ਆਪਣਾ ਮੂੰਹ ਢਕਦਾ ਸੀ ਤੇ ਦੋ ਨਾਲ ਆਪਣੇ ਪੈਰ ਢਕਦਾ ਸੀ ਅਤੇ ਦੋ ਖੰਭਾਂ ਨਾਲ ਉੱਡਦਾ ਸੀ।
3 ਉਨ੍ਹਾਂ ਨੇ ਇਕ-ਦੂਜੇ ਨੂੰ ਪੁਕਾਰ ਕੇ ਕਿਹਾ:
“ਸੈਨਾਵਾਂ ਦਾ ਯਹੋਵਾਹ ਪਵਿੱਤਰ, ਪਵਿੱਤਰ, ਪਵਿੱਤਰ ਹੈ।+
ਸਾਰੀ ਧਰਤੀ ਉਸ ਦੀ ਮਹਿਮਾ ਨਾਲ ਭਰੀ ਹੋਈ ਹੈ।”