ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 135:15-18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਕੌਮਾਂ ਦੇ ਬੁੱਤ ਬੱਸ ਸੋਨਾ-ਚਾਂਦੀ ਹੀ ਹਨ

      ਜੋ ਇਨਸਾਨ ਦੇ ਹੱਥਾਂ ਦੀ ਕਾਰੀਗਰੀ ਹੈ।+

      16 ਉਨ੍ਹਾਂ ਦੇ ਮੂੰਹ ਤਾਂ ਹਨ, ਪਰ ਉਹ ਬੋਲ ਨਹੀਂ ਸਕਦੇ;+

      ਅੱਖਾਂ ਤਾਂ ਹਨ, ਪਰ ਉਹ ਦੇਖ ਨਹੀਂ ਸਕਦੇ;

      17 ਉਨ੍ਹਾਂ ਦੇ ਕੰਨ ਤਾਂ ਹਨ, ਪਰ ਉਹ ਸੁਣ ਨਹੀਂ ਸਕਦੇ।

      ਉਨ੍ਹਾਂ ਦੇ ਨੱਕ ਤਾਂ ਹਨ, ਪਰ ਉਹ ਸਾਹ ਨਹੀਂ ਲੈ ਸਕਦੇ।+

      18 ਉਨ੍ਹਾਂ ਨੂੰ ਬਣਾਉਣ ਵਾਲੇ ਉਨ੍ਹਾਂ ਵਰਗੇ ਬਣ ਜਾਣਗੇ,+

      ਉਹ ਵੀ ਜਿਹੜੇ ਉਨ੍ਹਾਂ ʼਤੇ ਭਰੋਸਾ ਰੱਖਦੇ ਹਨ।+

  • ਯਸਾਯਾਹ 40:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਕਾਰੀਗਰ ਇਕ ਮੂਰਤ ਢਾਲ਼ਦਾ ਹੈ,*

      ਸੁਨਿਆਰਾ ਉਸ ਉੱਤੇ ਸੋਨਾ ਮੜ੍ਹਦਾ ਹੈ+

      ਅਤੇ ਚਾਂਦੀ ਦੀਆਂ ਜ਼ੰਜੀਰਾਂ ਘੜਦਾ ਹੈ।

  • ਯਸਾਯਾਹ 46:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਅਜਿਹੇ ਲੋਕ ਵੀ ਹਨ ਜਿਹੜੇ ਆਪਣੀ ਥੈਲੀ ਵਿੱਚੋਂ ਸੋਨਾ ਕੱਢ-ਕੱਢ ਦਿੰਦੇ ਹਨ;

      ਉਹ ਤੱਕੜੀ ਵਿਚ ਚਾਂਦੀ ਤੋਲਦੇ ਹਨ।

      ਉਹ ਸੁਨਿਆਰੇ ਨੂੰ ਮਜ਼ਦੂਰੀ ਉੱਤੇ ਰੱਖਦੇ ਹਨ ਤੇ ਉਹ ਉਸ ਦਾ ਇਕ ਦੇਵਤਾ ਬਣਾਉਂਦਾ ਹੈ।+

      ਫਿਰ ਉਹ ਇਸ ਅੱਗੇ ਮੱਥਾ ਟੇਕਦੇ ਹਨ, ਹਾਂ, ਇਸ ਨੂੰ ਪੂਜਦੇ ਹਨ।*+

  • ਯਿਰਮਿਯਾਹ 10:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਦੇਸ਼-ਦੇਸ਼ ਦੇ ਲੋਕਾਂ ਦੇ ਰੀਤੀ-ਰਿਵਾਜ ਸਿਰਫ਼ ਧੋਖਾ* ਹਨ।

      ਇਕ ਕਾਰੀਗਰ ਜੰਗਲ ਵਿੱਚੋਂ ਦਰਖ਼ਤ ਵੱਢਦਾ ਹੈ

      ਅਤੇ ਆਪਣੇ ਔਜ਼ਾਰ* ਨਾਲ ਇਸ ਦੀ ਇਕ ਮੂਰਤ ਘੜਦਾ ਹੈ।+

       4 ਉਹ ਸੋਨੇ-ਚਾਂਦੀ ਨਾਲ ਉਸ ਮੂਰਤ ਨੂੰ ਸ਼ਿੰਗਾਰਦੇ ਹਨ+

      ਉਹ ਹਥੌੜੇ ਨਾਲ ਉਸ ਵਿਚ ਕਿੱਲ ਠੋਕਦੇ ਹਨ ਤਾਂਕਿ ਉਹ ਡਿਗੇ ਨਾ।+

  • ਯਿਰਮਿਯਾਹ 10:8, 9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  8 ਉਹ ਸਾਰੇ ਬੇਅਕਲ ਅਤੇ ਮੂਰਖ ਹਨ।+

      ਦਰਖ਼ਤ* ਦੀ ਸਿੱਖਿਆ ਲੋਕਾਂ ਨੂੰ ਧੋਖਾ ਦਿੰਦੀ ਹੈ।*+

       9 ਤਰਸ਼ੀਸ਼ ਤੋਂ ਚਾਂਦੀ ਦੇ ਪੱਤਰੇ ਅਤੇ ਊਫਾਜ਼ ਤੋਂ ਸੋਨਾ ਮੰਗਵਾਇਆ ਜਾਂਦਾ ਹੈ+

      ਜਿਸ ਨੂੰ ਕਾਰੀਗਰ ਅਤੇ ਸੁਨਿਆਰੇ ਲੱਕੜ ਉੱਤੇ ਮੜ੍ਹਦੇ ਹਨ।

      ਉਹ ਮੂਰਤਾਂ ਨੂੰ ਨੀਲੇ ਧਾਗੇ ਅਤੇ ਬੈਂਗਣੀ ਉੱਨ ਦੀ ਪੁਸ਼ਾਕ ਪਾਉਂਦੇ ਹਨ।

      ਇਹ ਮੂਰਤਾਂ ਹੁਨਰਮੰਦ ਕਾਰੀਗਰ ਤਿਆਰ ਕਰਦੇ ਹਨ।

  • ਰਸੂਲਾਂ ਦੇ ਕੰਮ 19:26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 ਤੁਸੀਂ ਇਹ ਵੀ ਦੇਖਦੇ ਤੇ ਸੁਣਦੇ ਹੋ ਕਿ ਸਿਰਫ਼ ਅਫ਼ਸੁਸ+ ਵਿਚ ਹੀ ਨਹੀਂ, ਸਗੋਂ ਲਗਭਗ ਪੂਰੇ ਏਸ਼ੀਆ ਜ਼ਿਲ੍ਹੇ ਵਿਚ ਪੌਲੁਸ ਬਹੁਤ ਸਾਰੇ ਲੋਕਾਂ ਨੂੰ ਕਾਇਲ ਕਰ ਕੇ ਕਿਸੇ ਹੋਰ ਧਰਮ ਵਿਚ ਲੈ ਗਿਆ ਹੈ ਅਤੇ ਕਹਿੰਦਾ ਫਿਰਦਾ ਹੈ ਕਿ ਹੱਥਾਂ ਦੇ ਬਣਾਏ ਦੇਵਤੇ ਅਸਲ ਵਿਚ ਦੇਵਤੇ ਨਹੀਂ ਹਨ।+

  • 1 ਕੁਰਿੰਥੀਆਂ 10:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਮੇਰੇ ਕਹਿਣ ਦਾ ਕੀ ਮਤਲਬ ਹੈ? ਕੀ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਬਲ਼ੀਆਂ ਕੋਈ ਮਾਅਨੇ ਰੱਖਦੀਆਂ ਹਨ ਜਾਂ ਫਿਰ ਕੀ ਮੂਰਤੀਆਂ ਕੁਝ ਹਨ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ