-
ਬਿਵਸਥਾ ਸਾਰ 17:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 “ਜੇ ਤੁਹਾਡੇ ਕਿਸੇ ਸ਼ਹਿਰ ਵਿਚ ਕੋਈ ਅਜਿਹਾ ਮਸਲਾ ਖੜ੍ਹਾ ਹੁੰਦਾ ਹੈ ਜਿਸ ਨੂੰ ਹੱਲ ਕਰਨਾ ਤੁਹਾਡੇ ਲਈ ਬਹੁਤ ਮੁਸ਼ਕਲ ਹੈ, ਚਾਹੇ ਉਹ ਕਿਸੇ ਦੇ ਕਤਲ ਦਾ ਹੋਵੇ+ ਜਾਂ ਕਾਨੂੰਨੀ ਦਾਅਵੇ ਦਾ ਹੋਵੇ ਜਾਂ ਮਾਰ-ਕੁਟਾਈ ਦਾ ਹੋਵੇ ਜਾਂ ਲੜਾਈ-ਝਗੜੇ ਦਾ ਹੋਵੇ, ਤਾਂ ਤੁਸੀਂ ਉਸ ਮਸਲੇ ਨੂੰ ਉਸ ਜਗ੍ਹਾ ਪੇਸ਼ ਕਰਿਓ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਚੁਣੇਗਾ।+ 9 ਤੁਸੀਂ ਉਸ ਮਸਲੇ ਨੂੰ ਉਸ ਵੇਲੇ ਦੇ ਲੇਵੀ ਪੁਜਾਰੀਆਂ ਅਤੇ ਨਿਆਂਕਾਰ+ ਦੇ ਸਾਮ੍ਹਣੇ ਪੇਸ਼ ਕਰਿਓ ਅਤੇ ਉਹ ਤੁਹਾਨੂੰ ਮਸਲੇ ਦਾ ਫ਼ੈਸਲਾ ਸੁਣਾਉਣਗੇ।+
-
-
2 ਇਤਿਹਾਸ 19:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਯਰੂਸ਼ਲਮ ਵਿਚ ਵੀ ਯਹੋਸ਼ਾਫ਼ਾਟ ਨੇ ਕੁਝ ਲੇਵੀਆਂ ਤੇ ਪੁਜਾਰੀਆਂ ਅਤੇ ਇਜ਼ਰਾਈਲ ਦੇ ਪਿਤਾਵਾਂ ਦੇ ਘਰਾਣਿਆਂ ਦੇ ਕੁਝ ਮੁਖੀਆਂ ਨੂੰ ਯਹੋਵਾਹ ਲਈ ਨਿਆਂਕਾਰਾਂ ਵਜੋਂ ਸੇਵਾ ਕਰਨ ਅਤੇ ਯਰੂਸ਼ਲਮ ਦੇ ਵਾਸੀਆਂ ਦੇ ਕਾਨੂੰਨੀ ਮਾਮਲਿਆਂ ਨੂੰ ਸੁਲਝਾਉਣ ਲਈ ਨਿਯੁਕਤ ਕੀਤਾ।+
-