-
1 ਸਮੂਏਲ 23:26-28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਜਦੋਂ ਸ਼ਾਊਲ ਪਹਾੜ ਦੇ ਇਕ ਪਾਸੇ ਪਹੁੰਚਿਆ, ਉਸ ਵੇਲੇ ਦਾਊਦ ਤੇ ਉਸ ਦੇ ਆਦਮੀ ਪਹਾੜ ਦੇ ਦੂਜੇ ਪਾਸੇ ਸਨ। ਦਾਊਦ ਸ਼ਾਊਲ ਤੋਂ ਦੂਰ ਜਾਣ ਲਈ ਭੱਜ ਰਿਹਾ ਸੀ+ ਅਤੇ ਸ਼ਾਊਲ ਤੇ ਉਸ ਦੇ ਆਦਮੀ ਦਾਊਦ ਅਤੇ ਉਸ ਦੇ ਆਦਮੀਆਂ ਨੂੰ ਫੜਨ ਲਈ ਉਨ੍ਹਾਂ ਦੇ ਹੋਰ ਨੇੜੇ ਆਉਂਦੇ ਜਾ ਰਹੇ ਸਨ।+ 27 ਫਿਰ ਇਕ ਸੰਦੇਸ਼ ਦੇਣ ਵਾਲੇ ਨੇ ਸ਼ਾਊਲ ਕੋਲ ਆ ਕੇ ਕਿਹਾ: “ਛੇਤੀ ਚੱਲ ਕਿਉਂਕਿ ਫਲਿਸਤੀਆਂ ਨੇ ਦੇਸ਼ ʼਤੇ ਹਮਲਾ ਕਰ ਦਿੱਤਾ ਹੈ!” 28 ਇਸ ਲਈ ਸ਼ਾਊਲ ਦਾਊਦ ਦਾ ਪਿੱਛਾ ਕਰਨਾ ਛੱਡ ਕੇ+ ਫਲਿਸਤੀਆਂ ਦਾ ਮੁਕਾਬਲਾ ਕਰਨ ਚਲਾ ਗਿਆ। ਇਸੇ ਲਈ ਉਸ ਜਗ੍ਹਾ ਦਾ ਨਾਂ ਅਲਹਿਦਗੀ ਦੀ ਚਟਾਨ ਪੈ ਗਿਆ।
-
-
2 ਸਮੂਏਲ 17:21, 22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਉਨ੍ਹਾਂ ਆਦਮੀਆਂ ਦੇ ਚਲੇ ਜਾਣ ਤੋਂ ਬਾਅਦ ਉਹ ਖੂਹ ਵਿੱਚੋਂ ਬਾਹਰ ਆ ਗਏ ਤੇ ਜਾ ਕੇ ਰਾਜਾ ਦਾਊਦ ਨੂੰ ਖ਼ਬਰ ਦਿੱਤੀ। ਉਨ੍ਹਾਂ ਨੇ ਉਸ ਨੂੰ ਕਿਹਾ; “ਉੱਠ, ਫਟਾਫਟ ਪਾਣੀ ਤੋਂ ਪਾਰ ਲੰਘ ਜਾ ਕਿਉਂਕਿ ਅਹੀਥੋਫਲ ਨੇ ਤੇਰੇ ਵਿਰੁੱਧ ਇਹ ਸਲਾਹ ਦਿੱਤੀ ਹੈ।”+ 22 ਦਾਊਦ ਅਤੇ ਉਸ ਦੇ ਨਾਲ ਦੇ ਲੋਕ ਤੁਰੰਤ ਉੱਠੇ ਤੇ ਯਰਦਨ ਦਰਿਆ ਪਾਰ ਕਰ ਕੇ ਚਲੇ ਗਏ। ਸਵੇਰ ਦਾ ਚਾਨਣ ਹੋਣ ਤਕ ਹਰ ਇਕ ਨੇ ਯਰਦਨ ਦਰਿਆ ਪਾਰ ਕਰ ਲਿਆ ਸੀ।
-