ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 38:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਕਿਉਂਕਿ ਮੇਰੀਆਂ ਗ਼ਲਤੀਆਂ ਦਾ ਢੇਰ ਮੇਰੇ ਸਿਰ ਤੋਂ ਵੀ ਉੱਚਾ ਹੋ ਗਿਆ ਹੈ;+

      ਉਨ੍ਹਾਂ ਦਾ ਬੋਝ ਚੁੱਕਣਾ ਮੇਰੇ ਵੱਸੋਂ ਬਾਹਰ ਹੈ।

  • ਜ਼ਬੂਰ 103:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਕਿਉਂਕਿ ਉਹ ਸਾਡੀ ਰਚਨਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ,+

      ਉਸ ਨੂੰ ਯਾਦ ਹੈ ਕਿ ਅਸੀਂ ਮਿੱਟੀ ਹੀ ਹਾਂ।+

  • ਜ਼ਬੂਰ 143:1, 2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 143 ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ;+

      ਮਦਦ ਲਈ ਮੇਰੀ ਦੁਹਾਈ ਸੁਣ।

      ਤੂੰ ਵਫ਼ਾਦਾਰ ਅਤੇ ਨਿਆਂ-ਪਸੰਦ ਪਰਮੇਸ਼ੁਰ ਹੈਂ, ਇਸ ਕਰਕੇ ਮੈਨੂੰ ਜਵਾਬ ਦੇ।

       2 ਆਪਣੇ ਸੇਵਕ ਉੱਤੇ ਮੁਕੱਦਮਾ ਨਾ ਕਰ

      ਕਿਉਂਕਿ ਕੋਈ ਵੀ ਤੇਰੇ ਸਾਮ੍ਹਣੇ ਧਰਮੀ ਸਾਬਤ ਨਹੀਂ ਹੋ ਸਕਦਾ।+

  • ਯਸਾਯਾਹ 55:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਦੁਸ਼ਟ ਆਪਣੇ ਰਾਹ ਨੂੰ ਛੱਡੇ+

      ਅਤੇ ਬੁਰਾ ਆਦਮੀ ਆਪਣੇ ਖ਼ਿਆਲਾਂ ਨੂੰ;

      ਉਹ ਯਹੋਵਾਹ ਵੱਲ ਮੁੜੇ ਜੋ ਉਸ ʼਤੇ ਰਹਿਮ ਕਰੇਗਾ,+

      ਹਾਂ, ਸਾਡੇ ਪਰਮੇਸ਼ੁਰ ਵੱਲ ਕਿਉਂਕਿ ਉਹ ਖੁੱਲ੍ਹੇ ਦਿਲ ਨਾਲ ਮਾਫ਼ ਕਰੇਗਾ।+

  • ਦਾਨੀਏਲ 9:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਹੇ ਮੇਰੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ʼਤੇ ਕੰਨ ਲਾ! ਆਪਣੀਆਂ ਅੱਖਾਂ ਖੋਲ੍ਹ ਅਤੇ ਸਾਡੀ ਬਰਬਾਦੀ ਅਤੇ ਉਸ ਸ਼ਹਿਰ ਨੂੰ ਦੇਖ ਜੋ ਤੇਰੇ ਨਾਂ ਤੋਂ ਜਾਣਿਆ ਜਾਂਦਾ ਹੈ। ਅਸੀਂ ਇਸ ਲਈ ਤੇਰੇ ਅੱਗੇ ਫ਼ਰਿਆਦ ਨਹੀਂ ਕਰ ਰਹੇ ਕਿ ਅਸੀਂ ਨੇਕ ਕੰਮ ਕੀਤੇ ਹਨ, ਸਗੋਂ ਇਸ ਲਈ ਕਿ ਤੂੰ ਬੜਾ ਦਇਆਵਾਨ ਹੈਂ।+

  • ਰੋਮੀਆਂ 3:20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 20 ਇਸ ਲਈ ਕਿਸੇ ਵੀ ਇਨਸਾਨ ਨੂੰ ਇਸ ਕਾਨੂੰਨ ਅਨੁਸਾਰ ਕੰਮ ਕਰਨ ਕਰਕੇ ਪਰਮੇਸ਼ੁਰ ਸਾਮ੍ਹਣੇ ਧਰਮੀ ਨਹੀਂ ਠਹਿਰਾਇਆ ਜਾਵੇਗਾ+ ਕਿਉਂਕਿ ਇਸ ਕਾਨੂੰਨ ਰਾਹੀਂ ਸਾਨੂੰ ਸਾਫ਼ ਪਤਾ ਲੱਗਦਾ ਹੈ ਕਿ ਪਾਪ ਅਸਲ ਵਿਚ ਕੀ ਹੈ।+

  • ਤੀਤੁਸ 3:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਤਾਂ ਉਸ ਨੇ ਸਾਨੂੰ ਸ਼ੁੱਧ ਕਰ ਕੇ* ਨਵੀਂ ਜ਼ਿੰਦਗੀ ਦਿੱਤੀ+ ਅਤੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਸਾਨੂੰ ਨਵਾਂ ਬਣਾਇਆ।+ ਇਸ ਤਰ੍ਹਾਂ ਉਸ ਨੇ ਸਾਨੂੰ ਬਚਾਇਆ। ਉਸ ਨੇ ਇਹ ਸਾਡੇ ਨੇਕ ਕੰਮਾਂ ਕਰਕੇ ਨਹੀਂ,+ ਸਗੋਂ ਆਪਣੀ ਰਹਿਮਦਿਲੀ ਕਰਕੇ ਕੀਤਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ