-
1 ਰਾਜਿਆਂ 8:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਮੇਰੇ ਪਿਤਾ ਦਾਊਦ ਦੀ ਇਹ ਦਿਲੀ ਇੱਛਾ ਸੀ ਕਿ ਉਹ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਇਕ ਭਵਨ ਬਣਾਵੇ।+
-
-
1 ਇਤਿਹਾਸ 15:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਫਿਰ ਦਾਊਦ ਨੇ ਸਾਰੇ ਇਜ਼ਰਾਈਲ ਨੂੰ ਯਰੂਸ਼ਲਮ ਵਿਚ ਇਕੱਠਾ ਕੀਤਾ ਤਾਂਕਿ ਯਹੋਵਾਹ ਦਾ ਸੰਦੂਕ ਉਸ ਜਗ੍ਹਾ ਲਿਆਂਦਾ ਜਾਵੇ ਜੋ ਉਸ ਨੇ ਇਸ ਦੇ ਲਈ ਤਿਆਰ ਕੀਤੀ ਸੀ।+
-
-
1 ਇਤਿਹਾਸ 15:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਹੋ। ਤੁਸੀਂ ਅਤੇ ਤੁਹਾਡੇ ਭਰਾ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਸੰਦੂਕ ਨੂੰ ਉਸ ਜਗ੍ਹਾ ਲਿਆਓ ਜੋ ਮੈਂ ਇਸ ਦੇ ਲਈ ਤਿਆਰ ਕੀਤੀ ਹੈ।
-
-
ਰਸੂਲਾਂ ਦੇ ਕੰਮ 7:45, 46ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
45 ਫਿਰ ਇਹ ਤੰਬੂ ਸਾਡੇ ਪਿਉ-ਦਾਦਿਆਂ ਨੂੰ ਮਿਲਿਆ। ਉਹ ਆਪਣੇ ਨਾਲ ਇਹ ਤੰਬੂ ਇਸ ਦੇਸ਼ ਵਿਚ ਵੀ ਲੈ ਕੇ ਆਏ ਜਦੋਂ ਉਹ ਸਾਰੇ ਜਣੇ ਯਹੋਸ਼ੁਆ ਨਾਲ ਇੱਥੇ ਆਏ ਸਨ ਜਿੱਥੇ ਹੋਰ ਕੌਮਾਂ ਦੇ ਲੋਕ ਵੱਸੇ ਹੋਏ ਸਨ+ ਅਤੇ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਸਾਡੇ ਪਿਉ-ਦਾਦਿਆਂ ਸਾਮ੍ਹਣਿਓਂ ਕੱਢ ਦਿੱਤਾ ਸੀ।+ ਇਹ ਤੰਬੂ ਦਾਊਦ ਦੇ ਦਿਨਾਂ ਤਕ ਇੱਥੇ ਹੀ ਰਿਹਾ। 46 ਦਾਊਦ ਉੱਤੇ ਪਰਮੇਸ਼ੁਰ ਦੀ ਮਿਹਰ ਹੋਈ ਅਤੇ ਉਸ ਨੇ ਪਰਮੇਸ਼ੁਰ ਨੂੰ ਬੇਨਤੀ ਕੀਤੀ ਕਿ ਉਸ ਨੂੰ ਯਾਕੂਬ ਦੇ ਪਰਮੇਸ਼ੁਰ ਵਾਸਤੇ ਇਕ ਨਿਵਾਸ-ਸਥਾਨ ਬਣਾਉਣ ਦਾ ਮਾਣ ਬਖ਼ਸ਼ਿਆ ਜਾਵੇ।+
-