-
ਕੂਚ 7:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਮੂਸਾ ਤੇ ਹਾਰੂਨ ਨੇ ਤੁਰੰਤ ਉਹੀ ਕੀਤਾ ਜੋ ਯਹੋਵਾਹ ਨੇ ਹੁਕਮ ਦਿੱਤਾ ਸੀ। ਉਸ ਨੇ ਫ਼ਿਰਊਨ ਅਤੇ ਉਸ ਦੇ ਨੌਕਰਾਂ ਦੀਆਂ ਨਜ਼ਰਾਂ ਸਾਮ੍ਹਣੇ ਆਪਣਾ ਡੰਡਾ ਉੱਪਰ ਚੁੱਕਿਆ ਅਤੇ ਨੀਲ ਦਰਿਆ ਦੇ ਪਾਣੀ ʼਤੇ ਮਾਰਿਆ ਅਤੇ ਦਰਿਆ ਦਾ ਸਾਰਾ ਪਾਣੀ ਖ਼ੂਨ ਬਣ ਗਿਆ।+
-
-
ਕੂਚ 8:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਇਸ ਲਈ ਹਾਰੂਨ ਨੇ ਮਿਸਰ ਦੇ ਪਾਣੀਆਂ ਵੱਲ ਆਪਣਾ ਹੱਥ ਵਧਾਇਆ ਅਤੇ ਡੱਡੂ ਨਿਕਲਣੇ ਸ਼ੁਰੂ ਹੋ ਗਏ ਅਤੇ ਪੂਰਾ ਮਿਸਰ ਇਨ੍ਹਾਂ ਨਾਲ ਭਰ ਗਿਆ।
-
-
ਕੂਚ 8:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਉਨ੍ਹਾਂ ਨੇ ਇਸੇ ਤਰ੍ਹਾਂ ਕੀਤਾ। ਹਾਰੂਨ ਨੇ ਆਪਣਾ ਡੰਡਾ ਉੱਪਰ ਚੁੱਕ ਕੇ ਜ਼ਮੀਨ ਦੀ ਮਿੱਟੀ ʼਤੇ ਮਾਰਿਆ। ਪੂਰੇ ਮਿਸਰ ਵਿਚ ਜ਼ਮੀਨ ਦੀ ਸਾਰੀ ਮਿੱਟੀ ਤੋਂ ਮੱਛਰ ਬਣ ਗਏ।+ ਅਤੇ ਮੱਛਰਾਂ ਨੇ ਇਨਸਾਨਾਂ ਤੇ ਜਾਨਵਰਾਂ ਦੇ ਨੱਕ ਵਿਚ ਦਮ ਕਰ ਦਿੱਤਾ।
-
-
ਕੂਚ 9:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਅਗਲੇ ਦਿਨ ਯਹੋਵਾਹ ਨੇ ਇਸੇ ਤਰ੍ਹਾਂ ਕੀਤਾ ਅਤੇ ਮਿਸਰੀਆਂ ਦੇ ਹਰ ਤਰ੍ਹਾਂ ਦੇ ਪਸ਼ੂ ਮਰਨ ਲੱਗੇ,+ ਪਰ ਇਜ਼ਰਾਈਲੀਆਂ ਦਾ ਇਕ ਵੀ ਪਸ਼ੂ ਨਹੀਂ ਮਰਿਆ।
-
-
ਕੂਚ 9:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਇਸ ਲਈ ਉਹ ਭੱਠੀ ਵਿੱਚੋਂ ਸੁਆਹ ਲੈ ਕੇ ਫ਼ਿਰਊਨ ਦੇ ਸਾਮ੍ਹਣੇ ਖੜ੍ਹੇ ਹੋ ਗਏ ਅਤੇ ਮੂਸਾ ਨੇ ਹਵਾ ਵਿਚ ਸੁਆਹ ਉਡਾ ਦਿੱਤੀ ਅਤੇ ਇਸ ਨਾਲ ਇਨਸਾਨਾਂ ਅਤੇ ਜਾਨਵਰਾਂ ਦੇ ਫੋੜੇ ਨਿਕਲ ਆਏ ਜਿਨ੍ਹਾਂ ਵਿੱਚੋਂ ਪੀਕ ਵਗਦੀ ਸੀ।
-
-
ਕੂਚ 9:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਇਸ ਲਈ ਮੂਸਾ ਨੇ ਆਕਾਸ਼ ਵੱਲ ਆਪਣਾ ਡੰਡਾ ਚੁੱਕਿਆ ਅਤੇ ਯਹੋਵਾਹ ਨੇ ਬੱਦਲਾਂ ਦੀ ਗਰਜ ਨਾਲ ਧਰਤੀ ਉੱਤੇ ਗੜੇ ਅਤੇ ਅੱਗ* ਵਰ੍ਹਾਈ ਅਤੇ ਯਹੋਵਾਹ ਪੂਰੇ ਮਿਸਰ ਉੱਤੇ ਲਗਾਤਾਰ ਗੜੇ ਪਾਉਂਦਾ ਰਿਹਾ।
-
-
ਕੂਚ 10:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਮਿਸਰ ਉੱਤੇ ਆਪਣਾ ਹੱਥ ਪਸਾਰ ਤਾਂਕਿ ਪੂਰੇ ਦੇਸ਼ ਵਿਚ ਟਿੱਡੀਆਂ ਆ ਜਾਣ ਅਤੇ ਗੜਿਆਂ ਦੀ ਮਾਰ ਤੋਂ ਬਚੇ ਸਾਰੇ ਪੇੜ-ਪੌਦੇ ਚੱਟ ਕਰ ਜਾਣ।”
-
-
ਕੂਚ 10:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਆਪਣਾ ਹੱਥ ਆਕਾਸ਼ ਵੱਲ ਚੁੱਕ ਤਾਂਕਿ ਮਿਸਰ ਵਿਚ ਹਨੇਰਾ ਛਾ ਜਾਵੇ, ਇੰਨਾ ਘੁੱਪ ਹਨੇਰਾ ਜਿਸ ਨੂੰ ਮਹਿਸੂਸ ਕੀਤਾ ਜਾ ਸਕੇ।”
-