2 ਉਸ ਦੇ ਰਾਜ ਦੇ ਪਹਿਲੇ ਸਾਲ ਮੈਨੂੰ ਦਾਨੀਏਲ ਨੂੰ ਕਿਤਾਬਾਂ ਪੜ੍ਹ ਕੇ ਇਹ ਸਮਝ ਮਿਲੀ ਕਿ ਯਿਰਮਿਯਾਹ ਨਬੀ ਨੂੰ ਕਹੀ ਯਹੋਵਾਹ ਦੀ ਗੱਲ ਅਨੁਸਾਰ+ ਯਰੂਸ਼ਲਮ 70 ਸਾਲਾਂ ਤਕ ਉਜਾੜ ਪਿਆ ਰਹੇਗਾ।+ 3 ਇਸ ਲਈ ਮੈਂ ਆਪਣਾ ਮੂੰਹ ਸੱਚੇ ਪਰਮੇਸ਼ੁਰ ਯਹੋਵਾਹ ਵੱਲ ਕੀਤਾ ਅਤੇ ਉਸ ਨੂੰ ਪ੍ਰਾਰਥਨਾ ਵਿਚ ਤਰਲੇ-ਮਿੰਨਤਾਂ ਕੀਤੀਆਂ। ਮੈਂ ਵਰਤ ਰੱਖਿਆ,+ ਤੱਪੜ ਪਾਇਆ ਤੇ ਆਪਣੇ ਉੱਪਰ ਸੁਆਹ ਪਾਈ।