59 ਉਸ ਵੇਲੇ ਮੁੱਖ ਪੁਜਾਰੀ ਅਤੇ ਸਾਰੀ ਮਹਾਸਭਾ ਯਿਸੂ ਨੂੰ ਜਾਨੋਂ ਮਾਰਨ ਲਈ ਉਸ ਦੇ ਖ਼ਿਲਾਫ਼ ਝੂਠੀ ਗਵਾਹੀ ਲੱਭ ਰਹੀ ਸੀ।+ 60 ਪਰ ਉਨ੍ਹਾਂ ਨੂੰ ਕੋਈ ਗਵਾਹੀ ਨਾ ਮਿਲੀ, ਭਾਵੇਂ ਕਈ ਝੂਠੇ ਗਵਾਹ ਅੱਗੇ ਆਏ।+ ਬਾਅਦ ਵਿਚ ਦੋ ਜਣੇ ਅੱਗੇ ਆਏ 61 ਅਤੇ ਕਿਹਾ: “ਇਸ ਆਦਮੀ ਨੇ ਕਿਹਾ ਸੀ, ‘ਮੈਂ ਪਰਮੇਸ਼ੁਰ ਦਾ ਮੰਦਰ ਢਾਹ ਕੇ ਇਸ ਨੂੰ ਤਿੰਨਾਂ ਦਿਨਾਂ ਵਿਚ ਦੁਬਾਰਾ ਬਣਾ ਸਕਦਾ ਹਾਂ।’”+