11 ਫਿਰ ਉਨ੍ਹਾਂ ਨੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ,
ਹਾਂ, ਉਸ ਦੇ ਸੇਵਕ ਮੂਸਾ ਦੇ ਦਿਨਾਂ ਨੂੰ:
12 ਕਿੱਥੇ ਹੈ ਉਹ ਜਿਸ ਨੇ ਆਪਣੀ ਸ਼ਾਨਦਾਰ ਬਾਂਹ ਨਾਲ ਮੂਸਾ ਦਾ ਸੱਜਾ ਹੱਥ ਫੜਿਆ ਸੀ+
ਜਿਸ ਨੇ ਉਨ੍ਹਾਂ ਦੇ ਅੱਗੇ ਪਾਣੀਆਂ ਨੂੰ ਅੱਡ ਕਰ ਦਿੱਤਾ ਸੀ+
ਤਾਂਕਿ ਉਹ ਹਮੇਸ਼ਾ ਲਈ ਆਪਣਾ ਨਾਂ ਉੱਚਾ ਕਰੇ,+
13 ਹਾਂ, ਉਹ ਜਿਸ ਨੇ ਉਨ੍ਹਾਂ ਨੂੰ ਠਾਠਾਂ ਮਾਰਦੇ ਪਾਣੀਆਂ ਵਿੱਚੋਂ ਦੀ ਲੰਘਾਇਆ,
ਉਹ ਠੇਡਾ ਖਾਧੇ ਬਗੈਰ ਤੁਰੇ ਗਏ,
ਜਿਵੇਂ ਘੋੜਾ ਖੁੱਲ੍ਹੇ ਮੈਦਾਨ ਵਿਚ ਤੁਰਦਾ ਹੈ?