16 ਮੈਂ ਤੁਹਾਨੂੰ ਸਾਡੀ ਭੈਣ ਫ਼ੀਬੀ ਲਈ ਬੇਨਤੀ ਕਰਦਾ ਹਾਂ ਜਿਹੜੀ ਕੰਖਰਿਆ ਮੰਡਲੀ ਵਿਚ ਸੇਵਾ ਕਰਦੀ ਹੈ।+ 2 ਮਸੀਹ ਨਾਲ ਏਕਤਾ ਵਿਚ ਬੱਝੀ ਹੋਣ ਕਰਕੇ ਤੁਸੀਂ ਉਸ ਦਾ ਉਸੇ ਤਰ੍ਹਾਂ ਸੁਆਗਤ ਕਰਨਾ ਜਿਵੇਂ ਪਵਿੱਤਰ ਸੇਵਕਾਂ ਦਾ ਕੀਤਾ ਜਾਂਦਾ ਹੈ+ ਅਤੇ ਲੋੜ ਮੁਤਾਬਕ ਉਸ ਦੀ ਮਦਦ ਕਰਨੀ ਕਿਉਂਕਿ ਉਸ ਨੇ ਮੇਰੀ ਅਤੇ ਹੋਰ ਕਈ ਭਰਾਵਾਂ ਦੀ ਰੱਖਿਆ ਕੀਤੀ ਸੀ।