-
ਉਤਪਤ 39:7, 8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਕੁਝ ਸਮੇਂ ਬਾਅਦ ਯੂਸੁਫ਼ ਦੇ ਮਾਲਕ ਦੀ ਪਤਨੀ ਉਸ ਨੂੰ ਗੰਦੀ ਨਜ਼ਰ ਨਾਲ ਦੇਖਣ ਲੱਗ ਪਈ। ਉਸ ਨੇ ਕਿਹਾ: “ਮੇਰੇ ਨਾਲ ਹਮਬਿਸਤਰ ਹੋ।” 8 ਪਰ ਉਸ ਨੇ ਆਪਣੇ ਮਾਲਕ ਦੀ ਪਤਨੀ ਨੂੰ ਇਨਕਾਰ ਕਰਦਿਆਂ ਕਿਹਾ: “ਮੇਰੇ ਮਾਲਕ ਨੇ ਇਸ ਘਰ ਵਿਚ ਸਾਰਾ ਕੁਝ ਮੇਰੇ ਹਵਾਲੇ ਕੀਤਾ ਹੋਇਆ ਹੈ ਅਤੇ ਮੇਰੇ ਇੱਥੇ ਹੋਣ ਕਰਕੇ ਉਸ ਨੂੰ ਕਿਸੇ ਚੀਜ਼ ਦੀ ਚਿੰਤਾ ਕਰਨ ਦੀ ਲੋੜ ਨਹੀਂ।
-
-
ਬਿਵਸਥਾ ਸਾਰ 13:6-8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 “ਜੇ ਤੇਰਾ ਸਕਾ ਭਰਾ ਜਾਂ ਤੇਰਾ ਪੁੱਤਰ ਜਾਂ ਤੇਰੀ ਧੀ ਜਾਂ ਤੇਰੀ ਪਿਆਰੀ ਪਤਨੀ ਜਾਂ ਤੇਰਾ ਜਿਗਰੀ ਦੋਸਤ ਤੈਨੂੰ ਗੁਪਤ ਵਿਚ ਭਰਮਾ ਕੇ ਹੋਰ ਦੇਵਤਿਆਂ ਦੀ ਭਗਤੀ ਕਰਨ ਲਈ ਕਹੇ+ ਜਿਨ੍ਹਾਂ ਨੂੰ ਨਾ ਤੂੰ ਜਾਣਦਾ ਹੈਂ ਤੇ ਨਾ ਹੀ ਤੇਰੇ ਪਿਉ-ਦਾਦੇ ਜਾਣਦੇ ਸਨ, 7 ਭਾਵੇਂ ਇਹ ਦੇਵਤੇ ਤੁਹਾਡੇ ਆਲੇ-ਦੁਆਲੇ ਰਹਿੰਦੀਆਂ ਕੌਮਾਂ ਦੇ ਹੋਣ ਜਾਂ ਦੂਰ ਰਹਿੰਦੀਆਂ ਕੌਮਾਂ ਦੇ ਹੋਣ ਜਾਂ ਇਹ ਦੇਸ਼ ਦੇ ਕਿਸੇ ਵੀ ਕੋਨੇ ਤੋਂ ਹੋਣ, 8 ਤੂੰ ਉਸ ਦੀਆਂ ਗੱਲਾਂ ਵਿਚ ਨਾ ਆਈਂ ਅਤੇ ਉਸ ਦੀ ਗੱਲ ਨਾ ਸੁਣੀਂ।+ ਤੂੰ ਨਾ ਉਸ ਉੱਤੇ ਤਰਸ ਖਾਈਂ ਤੇ ਨਾ ਹੀ ਉਸ ʼਤੇ ਦਇਆ ਕਰੀਂ ਅਤੇ ਨਾ ਹੀ ਉਸ ਦੀ ਰੱਖਿਆ ਕਰੀਂ।
-