10 ਤਾਂ ਨਾਬਾਲ ਨੇ ਦਾਊਦ ਦੇ ਸੇਵਕਾਂ ਨੂੰ ਜਵਾਬ ਦਿੱਤਾ: “ਕੌਣ ਹੈ ਦਾਊਦ ਅਤੇ ਕੌਣ ਹੈ ਯੱਸੀ ਦਾ ਪੁੱਤਰ? ਅੱਜ-ਕੱਲ੍ਹ ਬਥੇਰੇ ਨੌਕਰ ਆਪਣੇ ਮਾਲਕਾਂ ਨੂੰ ਛੱਡ ਕੇ ਭੱਜੇ ਫਿਰਦੇ ਹਨ।+ 11 ਕੀ ਮੈਂ ਆਪਣਾ ਰੋਟੀ-ਪਾਣੀ ਅਤੇ ਆਪਣੇ ਉੱਨ ਕਤਰਨ ਵਾਲਿਆਂ ਲਈ ਹਲਾਲ ਕੀਤਾ ਮੀਟ, ਉਨ੍ਹਾਂ ਆਦਮੀਆਂ ਨੂੰ ਦੇ ਦਿਆਂ ਜੋ ਪਤਾ ਨਹੀਂ ਕਿੱਥੋਂ ਆਏ ਹਨ?”