-
1 ਸਮੂਏਲ 15:13-15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਅਖ਼ੀਰ ਜਦ ਸਮੂਏਲ ਸ਼ਾਊਲ ਕੋਲ ਆਇਆ, ਤਾਂ ਸ਼ਾਊਲ ਨੇ ਉਸ ਨੂੰ ਕਿਹਾ: “ਯਹੋਵਾਹ ਤੈਨੂੰ ਬਰਕਤ ਦੇਵੇ। ਯਹੋਵਾਹ ਨੇ ਮੈਨੂੰ ਜੋ ਕਰਨ ਲਈ ਕਿਹਾ ਸੀ, ਮੈਂ ਉਸੇ ਤਰ੍ਹਾਂ ਕੀਤਾ।” 14 ਪਰ ਸਮੂਏਲ ਨੇ ਉਸ ਨੂੰ ਪੁੱਛਿਆ: “ਤਾਂ ਫਿਰ, ਇਹ ਭੇਡਾਂ-ਬੱਕਰੀਆਂ ਦੀ ਮੈਂ-ਮੈਂ ਅਤੇ ਡੰਗਰਾਂ ਦੇ ਅੜਿੰਗਣ ਦੀ ਆਵਾਜ਼ ਜੋ ਮੈਂ ਸੁਣ ਰਿਹਾ ਹਾਂ, ਉਹ ਕਿੱਥੋਂ ਆ ਰਹੀ ਹੈ?”+ 15 ਇਹ ਸੁਣ ਕੇ ਸ਼ਾਊਲ ਨੇ ਜਵਾਬ ਦਿੱਤਾ: “ਇਹ ਅਮਾਲੇਕੀਆਂ ਤੋਂ ਲਿਆਂਦੇ ਸਨ ਕਿਉਂਕਿ ਲੋਕਾਂ ਨੇ ਵਧੀਆ ਤੋਂ ਵਧੀਆ ਭੇਡਾਂ-ਬੱਕਰੀਆਂ ਅਤੇ ਡੰਗਰਾਂ ਨੂੰ ਬਚਾਈ ਰੱਖਿਆ* ਤਾਂਕਿ ਤੇਰੇ ਪਰਮੇਸ਼ੁਰ ਯਹੋਵਾਹ ਅੱਗੇ ਉਨ੍ਹਾਂ ਦੀ ਬਲ਼ੀ ਚੜ੍ਹਾਈ ਜਾ ਸਕੇ; ਪਰ ਜੋ ਬਾਕੀ ਰਹਿ ਗਿਆ, ਉਸ ਨੂੰ ਅਸੀਂ ਨਾਸ਼ ਕਰ ਦਿੱਤਾ।”
-