ਜ਼ਬੂਰ 62:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਹੇ ਯਹੋਵਾਹ, ਤੂੰ ਅਟੱਲ ਪਿਆਰ ਦਾ ਵੀ ਸੋਮਾ ਹੈਂ,+ਤੂੰ ਹਰੇਕ ਨੂੰ ਉਸ ਦੀ ਕਰਨੀ ਦਾ ਫਲ ਦਿੰਦਾ ਹੈਂ।+ ਉਪਦੇਸ਼ਕ ਦੀ ਕਿਤਾਬ 11:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਹੇ ਜਵਾਨ, ਆਪਣੀ ਜਵਾਨੀ ਦਾ ਆਨੰਦ ਮਾਣ ਅਤੇ ਜਵਾਨੀ ਦੇ ਦਿਨਾਂ ਵਿਚ ਤੇਰਾ ਦਿਲ ਖ਼ੁਸ਼ ਰਹੇ। ਤੇਰਾ ਦਿਲ ਜਿੱਧਰ ਜਾਣਾ ਚਾਹੁੰਦਾ ਹੈ, ਤੂੰ ਉੱਧਰ ਜਾਹ ਅਤੇ ਤੇਰੀਆਂ ਅੱਖਾਂ ਜਿਸ ਰਾਹ ਜਾਣਾ ਚਾਹੁੰਦੀਆਂ ਹਨ, ਤੂੰ ਉਸੇ ਰਾਹ ਜਾਹ; ਪਰ ਯਾਦ ਰੱਖ ਕਿ ਸੱਚਾ ਪਰਮੇਸ਼ੁਰ ਤੇਰੇ ਸਾਰੇ ਕੰਮਾਂ ਦਾ ਨਿਆਂ ਕਰੇਗਾ।*+ ਮੱਤੀ 12:36, 37 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਮੈਂ ਤੁਹਾਨੂੰ ਦੱਸਦਾ ਹਾਂ ਕਿ ਇਨਸਾਨ ਜਿਹੜੀ ਵੀ ਵਿਅਰਥ ਗੱਲ ਕਰਦੇ ਹਨ, ਉਸ ਹਰ ਗੱਲ ਲਈ ਉਨ੍ਹਾਂ ਨੂੰ ਨਿਆਂ ਦੇ ਦਿਨ ਲੇਖਾ ਦੇਣਾ ਪਵੇਗਾ;+ 37 ਕਿਉਂਕਿ ਤੁਸੀਂ ਜੋ ਕੁਝ ਕਹਿੰਦੇ ਹੋ, ਉਸੇ ਦੇ ਆਧਾਰ ʼਤੇ ਤੁਹਾਨੂੰ ਧਰਮੀ ਜਾਂ ਦੋਸ਼ੀ ਠਹਿਰਾਇਆ ਜਾਵੇਗਾ।” ਰਸੂਲਾਂ ਦੇ ਕੰਮ 17:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਕਿਉਂਕਿ ਉਸ ਨੇ ਇਕ ਦਿਨ ਮਿਥਿਆ ਹੈ ਜਦੋਂ ਉਹ ਇਕ ਆਦਮੀ ਰਾਹੀਂ, ਜਿਸ ਨੂੰ ਉਸ ਨੇ ਚੁਣਿਆ ਹੈ, ਸਾਰੀ ਦੁਨੀਆਂ ਦਾ ਸਹੀ ਨਿਆਂ ਕਰੇਗਾ+ ਅਤੇ ਉਸ ਨੇ ਉਸ ਆਦਮੀ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕਰ ਕੇ ਸਾਰਿਆਂ ਨੂੰ ਇਸ ਗੱਲ ਦੀ ਗਾਰੰਟੀ ਦਿੱਤੀ ਹੈ ਕਿ ਉਹ ਦਿਨ ਜ਼ਰੂਰ ਆਵੇਗਾ।”+ 2 ਕੁਰਿੰਥੀਆਂ 5:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਕਿਉਂਕਿ ਅਸੀਂ ਸਾਰੇ ਮਸੀਹ ਦੇ ਨਿਆਂ ਦੇ ਸਿੰਘਾਸਣ ਦੇ ਸਾਮ੍ਹਣੇ ਪੇਸ਼ ਹੋਵਾਂਗੇ ਤਾਂਕਿ ਹਰੇਕ ਨੂੰ ਆਪੋ-ਆਪਣੇ ਚੰਗੇ-ਮਾੜੇ ਕੰਮਾਂ ਦਾ ਫਲ ਦਿੱਤਾ ਜਾਵੇ+ ਜੋ ਉਸ ਨੇ ਇਨਸਾਨੀ ਸਰੀਰ ਵਿਚ ਰਹਿੰਦਿਆਂ ਕੀਤੇ ਸਨ। 1 ਤਿਮੋਥਿਉਸ 5:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਕੁਝ ਲੋਕਾਂ ਦੇ ਪਾਪਾਂ ਬਾਰੇ ਸਾਰਿਆਂ ਨੂੰ ਪਤਾ ਹੁੰਦਾ ਹੈ ਅਤੇ ਉਨ੍ਹਾਂ ਦਾ ਤੁਰੰਤ ਨਿਆਂ ਹੋ ਜਾਂਦਾ ਹੈ, ਪਰ ਕਈ ਲੋਕਾਂ ਦੇ ਪਾਪ ਬਾਅਦ ਵਿਚ ਸਾਮ੍ਹਣੇ ਆਉਂਦੇ ਹਨ।+
9 ਹੇ ਜਵਾਨ, ਆਪਣੀ ਜਵਾਨੀ ਦਾ ਆਨੰਦ ਮਾਣ ਅਤੇ ਜਵਾਨੀ ਦੇ ਦਿਨਾਂ ਵਿਚ ਤੇਰਾ ਦਿਲ ਖ਼ੁਸ਼ ਰਹੇ। ਤੇਰਾ ਦਿਲ ਜਿੱਧਰ ਜਾਣਾ ਚਾਹੁੰਦਾ ਹੈ, ਤੂੰ ਉੱਧਰ ਜਾਹ ਅਤੇ ਤੇਰੀਆਂ ਅੱਖਾਂ ਜਿਸ ਰਾਹ ਜਾਣਾ ਚਾਹੁੰਦੀਆਂ ਹਨ, ਤੂੰ ਉਸੇ ਰਾਹ ਜਾਹ; ਪਰ ਯਾਦ ਰੱਖ ਕਿ ਸੱਚਾ ਪਰਮੇਸ਼ੁਰ ਤੇਰੇ ਸਾਰੇ ਕੰਮਾਂ ਦਾ ਨਿਆਂ ਕਰੇਗਾ।*+
36 ਮੈਂ ਤੁਹਾਨੂੰ ਦੱਸਦਾ ਹਾਂ ਕਿ ਇਨਸਾਨ ਜਿਹੜੀ ਵੀ ਵਿਅਰਥ ਗੱਲ ਕਰਦੇ ਹਨ, ਉਸ ਹਰ ਗੱਲ ਲਈ ਉਨ੍ਹਾਂ ਨੂੰ ਨਿਆਂ ਦੇ ਦਿਨ ਲੇਖਾ ਦੇਣਾ ਪਵੇਗਾ;+ 37 ਕਿਉਂਕਿ ਤੁਸੀਂ ਜੋ ਕੁਝ ਕਹਿੰਦੇ ਹੋ, ਉਸੇ ਦੇ ਆਧਾਰ ʼਤੇ ਤੁਹਾਨੂੰ ਧਰਮੀ ਜਾਂ ਦੋਸ਼ੀ ਠਹਿਰਾਇਆ ਜਾਵੇਗਾ।”
31 ਕਿਉਂਕਿ ਉਸ ਨੇ ਇਕ ਦਿਨ ਮਿਥਿਆ ਹੈ ਜਦੋਂ ਉਹ ਇਕ ਆਦਮੀ ਰਾਹੀਂ, ਜਿਸ ਨੂੰ ਉਸ ਨੇ ਚੁਣਿਆ ਹੈ, ਸਾਰੀ ਦੁਨੀਆਂ ਦਾ ਸਹੀ ਨਿਆਂ ਕਰੇਗਾ+ ਅਤੇ ਉਸ ਨੇ ਉਸ ਆਦਮੀ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕਰ ਕੇ ਸਾਰਿਆਂ ਨੂੰ ਇਸ ਗੱਲ ਦੀ ਗਾਰੰਟੀ ਦਿੱਤੀ ਹੈ ਕਿ ਉਹ ਦਿਨ ਜ਼ਰੂਰ ਆਵੇਗਾ।”+
10 ਕਿਉਂਕਿ ਅਸੀਂ ਸਾਰੇ ਮਸੀਹ ਦੇ ਨਿਆਂ ਦੇ ਸਿੰਘਾਸਣ ਦੇ ਸਾਮ੍ਹਣੇ ਪੇਸ਼ ਹੋਵਾਂਗੇ ਤਾਂਕਿ ਹਰੇਕ ਨੂੰ ਆਪੋ-ਆਪਣੇ ਚੰਗੇ-ਮਾੜੇ ਕੰਮਾਂ ਦਾ ਫਲ ਦਿੱਤਾ ਜਾਵੇ+ ਜੋ ਉਸ ਨੇ ਇਨਸਾਨੀ ਸਰੀਰ ਵਿਚ ਰਹਿੰਦਿਆਂ ਕੀਤੇ ਸਨ।
24 ਕੁਝ ਲੋਕਾਂ ਦੇ ਪਾਪਾਂ ਬਾਰੇ ਸਾਰਿਆਂ ਨੂੰ ਪਤਾ ਹੁੰਦਾ ਹੈ ਅਤੇ ਉਨ੍ਹਾਂ ਦਾ ਤੁਰੰਤ ਨਿਆਂ ਹੋ ਜਾਂਦਾ ਹੈ, ਪਰ ਕਈ ਲੋਕਾਂ ਦੇ ਪਾਪ ਬਾਅਦ ਵਿਚ ਸਾਮ੍ਹਣੇ ਆਉਂਦੇ ਹਨ।+