23 “ਫਿਰ ਤੂੰ ਵਧੀਆ ਤੋਂ ਵਧੀਆ ਖ਼ੁਸ਼ਬੂਦਾਰ ਮਸਾਲੇ ਲਈਂ: 500 ਸ਼ੇਕੇਲ ਸਖ਼ਤ ਹੋ ਚੁੱਕਾ ਗੰਧਰਸ, ਉਸ ਤੋਂ ਅੱਧੀ ਮਾਤਰਾ ਯਾਨੀ 250 ਸ਼ੇਕੇਲ ਸੁਗੰਧਿਤ ਦਾਲਚੀਨੀ, 250 ਸ਼ੇਕੇਲ ਸੁਗੰਧਿਤ ਕੁਸਾ 24 ਅਤੇ 500 ਸ਼ੇਕੇਲ ਦਾਲਚੀਨੀ ਲਈਂ ਜੋ ਪਵਿੱਤਰ ਸਥਾਨ ਦੇ ਸ਼ੇਕੇਲ ਦੇ ਤੋਲ ਮੁਤਾਬਕ ਹੋਵੇ।+ ਨਾਲੇ ਇਕ ਹੀਨ ਜ਼ੈਤੂਨ ਦਾ ਤੇਲ ਲਈਂ।