-
ਮੱਤੀ 12:15-18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਇਹ ਗੱਲ ਪਤਾ ਲੱਗਣ ਤੇ ਯਿਸੂ ਉੱਥੋਂ ਚਲਾ ਗਿਆ। ਬਹੁਤ ਸਾਰੇ ਲੋਕ ਵੀ ਉਸ ਦੇ ਪਿੱਛੇ-ਪਿੱਛੇ ਚਲੇ ਗਏ+ ਅਤੇ ਉਸ ਨੇ ਸਾਰੇ ਬੀਮਾਰ ਲੋਕਾਂ ਨੂੰ ਠੀਕ ਕੀਤਾ, 16 ਪਰ ਉਸ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਇਹ ਦੱਸਣ ਤੋਂ ਵਰਜਿਆ ਕਿ ਉਹ ਕੌਣ ਹੈ+ 17 ਤਾਂਕਿ ਯਸਾਯਾਹ ਨਬੀ ਰਾਹੀਂ ਕਹੀ ਇਹ ਗੱਲ ਪੂਰੀ ਹੋਵੇ:
18 “ਦੇਖੋ! ਮੇਰਾ ਸੇਵਕ+ ਜਿਸ ਨੂੰ ਮੈਂ ਚੁਣਿਆ ਹੈ! ਉਹ ਮੇਰਾ ਪਿਆਰਾ ਹੈ ਅਤੇ ਮੈਂ ਉਸ ਤੋਂ ਖ਼ੁਸ਼ ਹਾਂ!+ ਮੈਂ ਉਸ ਨੂੰ ਆਪਣੀ ਸ਼ਕਤੀ ਦਿਆਂਗਾ+ ਅਤੇ ਉਹ ਕੌਮਾਂ ਨੂੰ ਦਿਖਾਵੇਗਾ ਕਿ ਸੱਚਾ ਨਿਆਂ ਕੀ ਹੁੰਦਾ ਹੈ।
-