-
ਯਸਾਯਾਹ 66:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਉਹ ਸਾਰੀਆਂ ਕੌਮਾਂ ਵਿੱਚੋਂ ਤੁਹਾਡੇ ਸਾਰੇ ਭਰਾਵਾਂ ਨੂੰ ਘੋੜਿਆਂ ਉੱਤੇ, ਰਥਾਂ ਵਿਚ, ਬੱਘੀਆਂ ਵਿਚ, ਖੱਚਰਾਂ ਉੱਤੇ ਅਤੇ ਤੇਜ਼ ਦੌੜਨ ਵਾਲੇ ਊਠਾਂ ਉੱਤੇ ਮੇਰੇ ਪਵਿੱਤਰ ਪਹਾੜ ਯਰੂਸ਼ਲਮ ਉੱਤੇ ਯਹੋਵਾਹ ਲਈ ਤੋਹਫ਼ੇ ਵਜੋਂ ਲਿਆਉਣਗੇ,”+ ਯਹੋਵਾਹ ਕਹਿੰਦਾ ਹੈ, “ਠੀਕ ਉਸੇ ਤਰ੍ਹਾਂ ਜਿਵੇਂ ਇਜ਼ਰਾਈਲ ਦੇ ਲੋਕ ਸਾਫ਼ ਭਾਂਡੇ ਵਿਚ ਆਪਣਾ ਤੋਹਫ਼ਾ ਯਹੋਵਾਹ ਦੇ ਭਵਨ ਵਿਚ ਲਿਆਉਂਦੇ ਹਨ।”
-
-
ਯਿਰਮਿਯਾਹ 50:28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
28 ਭੱਜਣ ਵਾਲਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ,
ਨਾਲੇ ਬਾਬਲ ਤੋਂ ਜਾਨ ਬਚਾ ਕੇ ਜਾਣ ਵਾਲਿਆਂ ਦੀ ਆਵਾਜ਼
ਤਾਂਕਿ ਉਹ ਸੀਓਨ ਵਿਚ ਦੱਸਣ ਕਿ ਸਾਡੇ ਪਰਮੇਸ਼ੁਰ ਯਹੋਵਾਹ ਨੇ ਬਦਲਾ ਲੈ ਲਿਆ ਹੈ,
ਹਾਂ, ਆਪਣੇ ਮੰਦਰ ਦਾ ਬਦਲਾ ਲੈ ਲਿਆ ਹੈ।+
-