9 ਖ਼ਬਰਦਾਰ ਰਹਿਓ ਕਿ ਤੁਸੀਂ ਆਪਣੇ ਮਨ ਵਿਚ ਇਹ ਬੁਰਾ ਖ਼ਿਆਲ ਨਾ ਪਲ਼ਣ ਦਿਓ, ‘ਸੱਤਵਾਂ ਸਾਲ ਆਉਣ ਵਾਲਾ ਹੈ ਜੋ ਕਿ ਛੁਟਕਾਰੇ ਦਾ ਸਾਲ ਹੈ’+ ਜਿਸ ਕਰਕੇ ਤੁਸੀਂ ਖੁੱਲ੍ਹੇ ਦਿਲ ਨਾਲ ਆਪਣੇ ਗ਼ਰੀਬ ਭਰਾ ਦੀ ਮਦਦ ਕਰਨ ਤੋਂ ਇਨਕਾਰ ਕਰ ਦਿਓ ਅਤੇ ਉਸ ਨੂੰ ਕੁਝ ਨਾ ਦਿਓ। ਜੇ ਉਹ ਤੁਹਾਡੇ ਖ਼ਿਲਾਫ਼ ਯਹੋਵਾਹ ਅੱਗੇ ਦੁਹਾਈ ਦਿੰਦਾ ਹੈ, ਤਾਂ ਤੁਸੀਂ ਪਾਪ ਦੇ ਦੋਸ਼ੀ ਠਹਿਰੋਗੇ।+