-
ਯਿਰਮਿਯਾਹ 31:35, 36ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
35 ਯਹੋਵਾਹ ਜੋ ਦਿਨ ਵੇਲੇ ਸੂਰਜ ਨਾਲ ਚਾਨਣ ਕਰਦਾ,
ਜਿਸ ਨੇ ਚੰਦ ਅਤੇ ਤਾਰਿਆਂ ਲਈ ਕਾਨੂੰਨ* ਬਣਾਏ ਹਨ
ਤਾਂਕਿ ਉਹ ਰਾਤ ਨੂੰ ਰੌਸ਼ਨੀ ਦੇਣ,
ਜੋ ਸਮੁੰਦਰ ਵਿਚ ਹਲਚਲ ਮਚਾਉਂਦਾ ਹੈ ਅਤੇ ਇਸ ਦੀਆਂ ਲਹਿਰਾਂ ਨੂੰ ਉਛਾਲ਼ਦਾ ਹੈ,
ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ, ਉਹ ਕਹਿੰਦਾ ਹੈ:+
36 “‘ਜੇ ਕਦੇ ਇਹ ਨਿਯਮ ਖ਼ਤਮ ਹੋਏ,’ ਯਹੋਵਾਹ ਕਹਿੰਦਾ ਹੈ,
‘ਤਾਂ ਸਮਝ ਲਓ ਕਿ ਇਜ਼ਰਾਈਲ ਦੀ ਸੰਤਾਨ ਵੀ ਇਕ ਕੌਮ ਵਜੋਂ ਮੇਰੇ ਸਾਮ੍ਹਣਿਓਂ ਹਮੇਸ਼ਾ ਲਈ ਖ਼ਤਮ ਹੋ ਗਈ।’”+
-
-
ਯੂਨਾਹ 1:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਫਿਰ ਯਹੋਵਾਹ ਨੇ ਸਮੁੰਦਰ ਵਿਚ ਤੇਜ਼ ਹਨੇਰੀ ਵਗਾਈ ਅਤੇ ਭਿਆਨਕ ਤੂਫ਼ਾਨ ਆਇਆ ਜਿਸ ਕਰਕੇ ਜਹਾਜ਼ ਡੁੱਬਣ ਦਾ ਖ਼ਤਰਾ ਪੈਦਾ ਹੋ ਗਿਆ।
-