-
ਬਿਵਸਥਾ ਸਾਰ 31:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਦੇਖ, ਤੇਰੀ ਮੌਤ ਨੇੜੇ ਹੈ। ਇਹ ਲੋਕ ਜਿਸ ਦੇਸ਼ ਵਿਚ ਜਾ ਰਹੇ ਹਨ, ਇਹ ਉੱਥੇ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਦੇਵਤਿਆਂ ਨਾਲ ਹਰਾਮਕਾਰੀ* ਕਰਨ ਲੱਗ ਪੈਣਗੇ।+ ਇਹ ਮੈਨੂੰ ਤਿਆਗ ਦੇਣਗੇ+ ਅਤੇ ਮੇਰੇ ਇਕਰਾਰ ਨੂੰ ਤੋੜ ਦੇਣਗੇ ਜੋ ਮੈਂ ਇਨ੍ਹਾਂ ਨਾਲ ਕੀਤਾ ਹੈ।+ 17 ਉਸ ਵੇਲੇ ਇਨ੍ਹਾਂ ʼਤੇ ਮੇਰਾ ਗੁੱਸਾ ਭੜਕੇਗਾ+ ਅਤੇ ਮੈਂ ਇਨ੍ਹਾਂ ਨੂੰ ਤਿਆਗ ਦਿਆਂਗਾ+ ਅਤੇ ਇਨ੍ਹਾਂ ਤੋਂ ਆਪਣਾ ਮੂੰਹ ਲੁਕਾ ਲਵਾਂਗਾ+ ਜਦ ਤਕ ਇਹ ਨਾਸ਼ ਨਹੀਂ ਹੋ ਜਾਂਦੇ। ਫਿਰ ਇਨ੍ਹਾਂ ʼਤੇ ਬਹੁਤ ਸਾਰੀਆਂ ਆਫ਼ਤਾਂ ਤੇ ਮੁਸੀਬਤਾਂ ਦਾ ਪਹਾੜ ਟੁੱਟੇਗਾ+ ਅਤੇ ਇਹ ਕਹਿਣਗੇ, ‘ਕੀ ਇਹ ਸਾਰੀਆਂ ਆਫ਼ਤਾਂ ਸਾਡੇ ʼਤੇ ਇਸ ਕਰਕੇ ਨਹੀਂ ਆਈਆਂ ਕਿਉਂਕਿ ਸਾਡਾ ਪਰਮੇਸ਼ੁਰ ਸਾਡੇ ਨਾਲ ਨਹੀਂ ਹੈ?’+
-
-
ਮੀਕਾਹ 3:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਉਸ ਵੇਲੇ ਉਹ ਯਹੋਵਾਹ ਨੂੰ ਮਦਦ ਲਈ ਪੁਕਾਰਨਗੇ,
ਪਰ ਉਹ ਉਨ੍ਹਾਂ ਨੂੰ ਜਵਾਬ ਨਹੀਂ ਦੇਵੇਗਾ।
-