-
ਲੂਕਾ 4:17-21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਇਸ ਲਈ ਉਸ ਨੂੰ ਯਸਾਯਾਹ ਨਬੀ ਦੀ ਪੱਤਰੀ* ਦਿੱਤੀ ਗਈ ਅਤੇ ਉਸ ਨੇ ਪੱਤਰੀ ਉਸ ਜਗ੍ਹਾ ਖੋਲ੍ਹੀ ਜਿੱਥੇ ਲਿਖਿਆ ਸੀ: 18 “ਯਹੋਵਾਹ* ਦੀ ਸ਼ਕਤੀ ਮੇਰੇ ਉੱਤੇ ਹੈ ਕਿਉਂਕਿ ਉਸ ਨੇ ਮੈਨੂੰ ਚੁਣਿਆ* ਹੈ ਕਿ ਮੈਂ ਗ਼ਰੀਬਾਂ ਨੂੰ ਖ਼ੁਸ਼ ਖ਼ਬਰੀ ਸੁਣਾਵਾਂ। ਉਸ ਨੇ ਮੈਨੂੰ ਭੇਜਿਆ ਹੈ ਕਿ ਮੈਂ ਕੈਦੀਆਂ ਨੂੰ ਆਜ਼ਾਦੀ ਦੀ ਖ਼ਬਰ ਅਤੇ ਅੰਨ੍ਹਿਆਂ ਨੂੰ ਸੁਜਾਖੇ ਹੋਣ ਦੀ ਖ਼ਬਰ ਸੁਣਾਵਾਂ ਅਤੇ ਜ਼ੁਲਮਾਂ ਦੇ ਸਤਾਏ ਹੋਇਆਂ ਨੂੰ ਛੁਟਕਾਰਾ ਦੇਵਾਂ+ 19 ਅਤੇ ਯਹੋਵਾਹ* ਦੀ ਮਿਹਰ ਪਾਉਣ ਦੇ ਵਰ੍ਹੇ ਦਾ ਪ੍ਰਚਾਰ ਕਰਾਂ।”+ 20 ਪੜ੍ਹਨ ਤੋਂ ਬਾਅਦ ਉਸ ਨੇ ਪੱਤਰੀ ਲਪੇਟ ਕੇ ਸੇਵਾਦਾਰ ਨੂੰ ਫੜਾ ਦਿੱਤੀ ਅਤੇ ਬੈਠ ਗਿਆ; ਸਭਾ ਘਰ ਵਿਚ ਸਾਰਿਆਂ ਦੀਆਂ ਨਜ਼ਰਾਂ ਉਸ ʼਤੇ ਟਿਕੀਆਂ ਹੋਈਆਂ ਸਨ। 21 ਉਸ ਨੇ ਉਨ੍ਹਾਂ ਨੂੰ ਕਿਹਾ: “ਅੱਜ ਇਹ ਹਵਾਲਾ ਜੋ ਤੁਸੀਂ ਸੁਣਿਆ ਹੈ, ਪੂਰਾ ਹੋਇਆ।”+
-
-
ਰਸੂਲਾਂ ਦੇ ਕੰਮ 26:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਮੈਂ ਤੈਨੂੰ ਯਹੂਦੀਆਂ ਤੋਂ ਅਤੇ ਗ਼ੈਰ-ਯਹੂਦੀਆਂ ਤੋਂ ਬਚਾਵਾਂਗਾ ਜਿਨ੍ਹਾਂ ਕੋਲ ਮੈਂ ਤੈਨੂੰ ਘੱਲ ਰਿਹਾ ਹਾਂ+ 18 ਤਾਂਕਿ ਤੂੰ ਉਨ੍ਹਾਂ ਦੀਆਂ ਅੱਖਾਂ ਖੋਲ੍ਹੇਂ+ ਅਤੇ ਉਨ੍ਹਾਂ ਨੂੰ ਹਨੇਰੇ ਵਿੱਚੋਂ ਕੱਢ ਕੇ+ ਚਾਨਣ ਵਿਚ ਲਿਆਵੇਂ+ ਅਤੇ ਸ਼ੈਤਾਨ ਦੇ ਵੱਸ ਵਿੱਚੋਂ ਛੁਡਾ ਕੇ+ ਪਰਮੇਸ਼ੁਰ ਕੋਲ ਲਿਆਵੇਂ। ਫਿਰ ਮੇਰੇ ਉੱਤੇ ਨਿਹਚਾ ਕਰਨ ਕਰਕੇ ਉਨ੍ਹਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲੇਗੀ+ ਅਤੇ ਹੋਰ ਪਵਿੱਤਰ ਸੇਵਕਾਂ ਦੇ ਨਾਲ ਉਨ੍ਹਾਂ ਨੂੰ ਵੀ ਵਿਰਾਸਤ ਮਿਲੇਗੀ।’
-