ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਮੱਤੀ 21:42
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 42 ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਸੀਂ ਕਦੇ ਧਰਮ-ਗ੍ਰੰਥ ਵਿਚ ਨਹੀਂ ਪੜ੍ਹਿਆ, ‘ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਨਿਕੰਮਾ ਕਿਹਾ,* ਉਹੀ ਕੋਨੇ ਦਾ ਮੁੱਖ ਪੱਥਰ* ਬਣ ਗਿਆ ਹੈ।+ ਇਹ ਯਹੋਵਾਹ* ਵੱਲੋਂ ਆਇਆ ਹੈ ਅਤੇ ਇਹ ਸਾਡੀਆਂ ਨਜ਼ਰਾਂ ਵਿਚ ਸ਼ਾਨਦਾਰ ਹੈ’?+

  • ਮੱਤੀ 21:44
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 44 ਨਾਲੇ ਜਿਹੜਾ ਵੀ ਇਸ ਪੱਥਰ ਉੱਤੇ ਡਿਗੇਗਾ, ਉਹ ਚੂਰ-ਚੂਰ ਹੋ ਜਾਵੇਗਾ।+ ਜਿਸ ਉੱਤੇ ਇਹ ਪੱਥਰ ਡਿਗੇਗਾ, ਉਹ ਕੁਚਲਿਆ ਜਾਵੇਗਾ।”+

  • ਲੂਕਾ 20:17, 18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਪਰ ਉਸ ਨੇ ਸਿੱਧਾ ਉਨ੍ਹਾਂ ਵੱਲ ਦੇਖ ਕੇ ਕਿਹਾ: “ਤਾਂ ਫਿਰ, ਇਹ ਜੋ ਲਿਖਿਆ ਹੈ ਇਸ ਦਾ ਕੀ ਮਤਲਬ ਹੈ: ‘ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਨਿਕੰਮਾ ਕਿਹਾ,* ਉਹੀ ਕੋਨੇ ਦਾ ਮੁੱਖ ਪੱਥਰ* ਬਣ ਗਿਆ ਹੈ’?+ 18 ਜਿਹੜਾ ਵੀ ਇਸ ਪੱਥਰ ਉੱਤੇ ਡਿਗੇਗਾ, ਉਹ ਚੂਰ-ਚੂਰ ਹੋ ਜਾਵੇਗਾ।+ ਜਿਸ ਉੱਤੇ ਇਹ ਪੱਥਰ ਡਿਗੇਗਾ, ਉਹ ਕੁਚਲਿਆ ਜਾਵੇਗਾ।”

  • ਰੋਮੀਆਂ 9:31-33
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 31 ਜਦ ਕਿ ਇਜ਼ਰਾਈਲੀਆਂ ਨੇ ਕਾਨੂੰਨ ਦੀ ਪਾਲਣਾ ਕਰ ਕੇ ਧਰਮੀ ਠਹਿਰਾਏ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਧਰਮੀ ਨਹੀਂ ਠਹਿਰਾਇਆ ਗਿਆ। 32 ਕਿਉਂ? ਕਿਉਂਕਿ ਉਨ੍ਹਾਂ ਨੇ ਨਿਹਚਾ ਰਾਹੀਂ ਨਹੀਂ, ਸਗੋਂ ਕੰਮਾਂ ਰਾਹੀਂ ਧਰਮੀ ਠਹਿਰਾਏ ਜਾਣ ਦੀ ਕੋਸ਼ਿਸ਼ ਕੀਤੀ। ਉਹ ‘ਠੋਕਰ ਦੇ ਪੱਥਰ’ ਨਾਲ ਠੇਡਾ ਖਾ ਕੇ ਡਿਗ ਪਏ;+ 33 ਠੀਕ ਜਿਵੇਂ ਲਿਖਿਆ ਹੈ: “ਦੇਖੋ! ਮੈਂ ਸੀਓਨ ਵਿਚ ਠੋਕਰ ਦਾ ਪੱਥਰ+ ਅਤੇ ਰੁਕਾਵਟ ਪਾਉਣ ਵਾਲੀ ਚਟਾਨ ਰੱਖ ਰਿਹਾ ਹਾਂ, ਪਰ ਉਸ ਉੱਤੇ ਨਿਹਚਾ ਕਰਨ ਵਾਲੇ ਕਦੇ ਨਿਰਾਸ਼ ਨਹੀਂ ਹੋਣਗੇ।”+

  • 1 ਕੁਰਿੰਥੀਆਂ 1:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਪਰ ਅਸੀਂ ਮਸੀਹ ਦੇ ਸੂਲ਼ੀ ʼਤੇ ਟੰਗੇ ਜਾਣ ਦਾ ਪ੍ਰਚਾਰ ਕਰਦੇ ਹਾਂ। ਮਸੀਹ ਦਾ ਸੂਲ਼ੀ ʼਤੇ ਟੰਗਿਆ ਜਾਣਾ ਯਹੂਦੀਆਂ ਲਈ ਠੋਕਰ ਦਾ ਕਾਰਨ ਹੈ ਅਤੇ ਹੋਰ ਕੌਮਾਂ ਦੇ ਲੋਕਾਂ ਲਈ ਮੂਰਖਤਾ ਹੈ।+

  • 1 ਪਤਰਸ 2:7, 8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਉਹ ਤੁਹਾਡੇ ਲਈ ਕੀਮਤੀ ਹੈ ਕਿਉਂਕਿ ਤੁਸੀਂ ਨਿਹਚਾ ਕਰਦੇ ਹੋ; ਪਰ ਨਿਹਚਾ ਨਾ ਕਰਨ ਵਾਲਿਆਂ ਬਾਰੇ ਧਰਮ-ਗ੍ਰੰਥ ਵਿਚ ਲਿਖਿਆ ਹੈ: “ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਨਿਕੰਮਾ ਕਿਹਾ,*+ ਉਹੀ ਕੋਨੇ ਦਾ ਮੁੱਖ ਪੱਥਰ”*+ 8 ਅਤੇ “ਠੋਕਰ ਦਾ ਪੱਥਰ ਅਤੇ ਰੁਕਾਵਟ ਪਾਉਣ ਵਾਲੀ ਚਟਾਨ” ਬਣ ਗਿਆ ਹੈ।+ ਉਹ ਬਚਨ ਦੀ ਪਾਲਣਾ ਨਹੀਂ ਕਰਦੇ ਜਿਸ ਕਰਕੇ ਉਹ ਠੋਕਰ ਖਾਂਦੇ ਹਨ। ਅਜਿਹੇ ਲੋਕਾਂ ਦਾ ਇਹੀ ਅੰਜਾਮ ਹੁੰਦਾ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ