8 ਫਿਰ ਆਹਾਜ਼ ਨੂੰ ਯਹੋਵਾਹ ਦੇ ਭਵਨ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨਿਆਂ ਵਿੱਚੋਂ ਜਿੰਨਾ ਸੋਨਾ-ਚਾਂਦੀ ਮਿਲਿਆ, ਉਹ ਉਸ ਨੇ ਅੱਸ਼ੂਰ ਦੇ ਰਾਜੇ ਨੂੰ ਰਿਸ਼ਵਤ ਵਜੋਂ ਭੇਜ ਦਿੱਤਾ।+ 9 ਅੱਸ਼ੂਰ ਦੇ ਰਾਜੇ ਨੇ ਉਸ ਦੀ ਬੇਨਤੀ ਸੁਣ ਲਈ। ਉਹ ਦਮਿਸਕ ਗਿਆ ਤੇ ਇਸ ਉੱਤੇ ਕਬਜ਼ਾ ਕਰ ਲਿਆ ਅਤੇ ਉੱਥੋਂ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਕੀਰ ਲੈ ਗਿਆ+ ਤੇ ਰਸੀਨ ਨੂੰ ਮਾਰ ਸੁੱਟਿਆ।+