-
ਯਸਾਯਾਹ 20:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਫਿਰ ਯਹੋਵਾਹ ਨੇ ਕਿਹਾ: “ਜਿਵੇਂ ਮੇਰਾ ਸੇਵਕ ਯਸਾਯਾਹ ਤਿੰਨ ਸਾਲਾਂ ਤਕ ਨੰਗੇ ਪਿੰਡੇ ਤੇ ਨੰਗੇ ਪੈਰੀਂ ਘੁੰਮਦਾ ਰਿਹਾ ਜੋ ਇਸ ਗੱਲ ਦੀ ਨਿਸ਼ਾਨੀ+ ਤੇ ਚੇਤਾਵਨੀ ਸੀ ਕਿ ਮਿਸਰ ਅਤੇ ਇਥੋਪੀਆ ਨਾਲ ਕੀ ਹੋਵੇਗਾ,+ 4 ਉਸੇ ਤਰ੍ਹਾਂ ਅੱਸ਼ੂਰ ਦਾ ਰਾਜਾ ਮਿਸਰ ਅਤੇ ਇਥੋਪੀਆ ਦੇ ਲੋਕਾਂ, ਹਾਂ, ਮੁੰਡਿਆਂ ਅਤੇ ਬੁੱਢੇ ਆਦਮੀਆਂ ਨੂੰ ਗ਼ੁਲਾਮ ਬਣਾ ਕੇ ਲਿਜਾਵੇਗਾ।+ ਉਨ੍ਹਾਂ ਦੇ ਪਿੰਡੇ, ਪੈਰ ਤੇ ਚਿੱਤੜ ਨੰਗੇ ਕੀਤੇ ਜਾਣਗੇ, ਹਾਂ, ਮਿਸਰ ਦਾ ਨੰਗੇਜ਼ ਉਘਾੜਿਆ ਜਾਵੇਗਾ।*
-
-
ਯਿਰਮਿਯਾਹ 25:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਫਿਰ ਮੈਂ ਯਹੋਵਾਹ ਦੇ ਹੱਥੋਂ ਉਹ ਪਿਆਲਾ ਲਿਆ ਅਤੇ ਉਨ੍ਹਾਂ ਸਾਰੀਆਂ ਕੌਮਾਂ ਨੂੰ ਪਿਲਾਇਆ ਜਿਨ੍ਹਾਂ ਨੂੰ ਪਿਲਾਉਣ ਲਈ ਯਹੋਵਾਹ ਨੇ ਮੈਨੂੰ ਘੱਲਿਆ ਸੀ।+
-
-
ਯਿਰਮਿਯਾਹ 25:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਫਿਰ ਮੈਂ ਮਿਸਰ ਦੇ ਰਾਜੇ ਫ਼ਿਰਊਨ ਅਤੇ ਉਸ ਦੇ ਨੌਕਰਾਂ, ਉਸ ਦੇ ਹਾਕਮਾਂ, ਉਸ ਦੇ ਸਾਰੇ ਲੋਕਾਂ+
-
-
ਯਿਰਮਿਯਾਹ 43:10, 11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਫਿਰ ਉਨ੍ਹਾਂ ਨੂੰ ਕਹਿ, ‘ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਮੈਂ ਆਪਣੇ ਸੇਵਕ, ਬਾਬਲ ਦੇ ਰਾਜੇ ਨਬੂਕਦਨੱਸਰ*+ ਨੂੰ ਬੁਲਾ ਰਿਹਾ ਹਾਂ ਅਤੇ ਮੈਂ ਇਨ੍ਹਾਂ ਪੱਥਰਾਂ ਦੇ ਉੱਪਰ ਉਸ ਦਾ ਸਿੰਘਾਸਣ ਰੱਖਾਂਗਾ ਜੋ ਮੈਂ ਲੁਕਾਏ ਹਨ ਅਤੇ ਉਹ ਆਪਣਾ ਸ਼ਾਹੀ ਤੰਬੂ ਇਨ੍ਹਾਂ ਉੱਤੇ ਤਾਣੇਗਾ।+ 11 ਉਹ ਆਵੇਗਾ ਅਤੇ ਮਿਸਰ ʼਤੇ ਹਮਲਾ ਕਰੇਗਾ।+ ਕੁਝ ਜਣੇ ਗੰਭੀਰ ਬੀਮਾਰੀਆਂ ਨਾਲ ਮਰਨਗੇ, ਕੁਝ ਜਣੇ ਬੰਦੀ ਬਣਾ ਕੇ ਲਿਜਾਏ ਜਾਣਗੇ ਅਤੇ ਕੁਝ ਜਣੇ ਤਲਵਾਰ ਨਾਲ ਮਰਨਗੇ!+
-