7 ਸੁਲੇਮਾਨ ਨੂੰ ਆਪਣਾ ਮਹਿਲ ਬਣਾਉਣ ਵਿਚ 13 ਸਾਲ ਲੱਗੇ+ ਜਦ ਤਕ ਇਹ ਪੂਰੀ ਤਰ੍ਹਾਂ ਬਣ ਕੇ ਤਿਆਰ ਨਹੀਂ ਹੋ ਗਿਆ।+
2 ਉਸ ਨੇ “ਲਬਾਨੋਨ ਵਣ ਭਵਨ” ਬਣਾਇਆ+ ਜਿਸ ਦੀ ਲੰਬਾਈ 100 ਹੱਥ, ਚੁੜਾਈ 50 ਹੱਥ ਤੇ ਉਚਾਈ 30 ਹੱਥ ਸੀ ਅਤੇ ਇਹ ਦਿਆਰ ਦੇ ਥੰਮ੍ਹਾਂ ਦੀਆਂ ਚਾਰ ਕਤਾਰਾਂ ਉੱਤੇ ਖੜ੍ਹਾ ਸੀ; ਅਤੇ ਥੰਮ੍ਹਾਂ ਉੱਤੇ ਦਿਆਰ ਦੀਆਂ ਸ਼ਤੀਰੀਆਂ+ ਸਨ।