8 ਉਹ ਤੇਰੇ ਪੇਂਡੂ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ, ਘੇਰਾਬੰਦੀ ਕਰਨ ਲਈ ਕੰਧ ਉਸਾਰੇਗਾ, ਤੇਰੇ ʼਤੇ ਹਮਲਾ ਕਰਨ ਲਈ ਟਿੱਲਾ ਬਣਾਵੇਗਾ ਅਤੇ ਢਾਲਾਂ ਦੀ ਕੰਧ ਬਣਾ ਕੇ ਤੇਰਾ ਟਾਕਰਾ ਕਰੇਗਾ। 9 ਉਹ ਆਪਣੇ ਕਿਲਾਤੋੜ ਯੰਤਰਾਂ ਨਾਲ ਤੇਰੀਆਂ ਕੰਧਾਂ ਤੋੜ ਦੇਵੇਗਾ ਅਤੇ ਕੁਹਾੜਿਆਂ ਨਾਲ ਤੇਰੇ ਬੁਰਜਾਂ ਨੂੰ ਢਾਹ ਸੁੱਟੇਗਾ।