ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 19:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਫਿਰ ਮੂਸਾ ਸੱਚੇ ਪਰਮੇਸ਼ੁਰ ਸਾਮ੍ਹਣੇ ਹਾਜ਼ਰ ਹੋਣ ਲਈ ਪਹਾੜ ʼਤੇ ਗਿਆ+ ਅਤੇ ਯਹੋਵਾਹ ਨੇ ਉਸ ਨੂੰ ਕਿਹਾ: “ਤੂੰ ਯਾਕੂਬ ਦੇ ਘਰਾਣੇ ਅਤੇ ਇਜ਼ਰਾਈਲੀਆਂ ਨੂੰ ਕਹੀਂ,

  • ਕੂਚ 19:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਜੇ ਤੁਸੀਂ ਧਿਆਨ ਨਾਲ ਮੇਰਾ ਕਹਿਣਾ ਮੰਨੋਗੇ ਅਤੇ ਮੇਰੇ ਇਕਰਾਰ ਦੀ ਪਾਲਣਾ ਕਰੋਗੇ, ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੇ ਖ਼ਾਸ ਲੋਕ* ਬਣੋਗੇ+ ਕਿਉਂਕਿ ਸਾਰੀ ਧਰਤੀ ਮੇਰੀ ਹੈ।+

  • ਕੂਚ 24:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਫਿਰ ਉਸ ਨੇ ਇਕਰਾਰ ਦੀ ਕਿਤਾਬ ਲਈ ਅਤੇ ਉਸ ਨੂੰ ਲੋਕਾਂ ਸਾਮ੍ਹਣੇ ਉੱਚੀ ਆਵਾਜ਼ ਵਿਚ ਪੜ੍ਹਿਆ।+ ਉਨ੍ਹਾਂ ਨੇ ਕਿਹਾ: “ਅਸੀਂ ਉਹ ਸਭ ਕੁਝ ਖ਼ੁਸ਼ੀ-ਖ਼ੁਸ਼ੀ ਕਰਾਂਗੇ ਜੋ ਯਹੋਵਾਹ ਨੇ ਕਿਹਾ ਹੈ ਅਤੇ ਉਸ ਦਾ ਕਹਿਣਾ ਮੰਨਾਂਗੇ।”+

  • ਯਿਰਮਿਯਾਹ 31:32
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 32 ਇਹ ਇਕਰਾਰ ਉਸ ਇਕਰਾਰ ਵਰਗਾ ਨਹੀਂ ਹੋਵੇਗਾ ਜਿਹੜਾ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਉਸ ਦਿਨ ਕੀਤਾ ਸੀ ਜਿਸ ਦਿਨ ਮੈਂ ਉਨ੍ਹਾਂ ਦਾ ਹੱਥ ਫੜ ਕੇ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।+ ਯਹੋਵਾਹ ਕਹਿੰਦਾ ਹੈ, ‘ਭਾਵੇਂ ਮੈਂ ਉਨ੍ਹਾਂ ਦਾ ਅਸਲੀ ਮਾਲਕ* ਸੀ, ਪਰ ਫਿਰ ਵੀ ਉਨ੍ਹਾਂ ਨੇ ਮੇਰਾ ਇਕਰਾਰ ਤੋੜਿਆ।’”+

  • ਯਿਰਮਿਯਾਹ 34:18-20
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ‘ਮੈਂ ਉਨ੍ਹਾਂ ਆਦਮੀਆਂ ਨਾਲ ਇਸ ਤਰ੍ਹਾਂ ਕਰਾਂਗਾ ਜਿਨ੍ਹਾਂ ਨੇ ਇਕਰਾਰ ਦੀਆਂ ਗੱਲਾਂ ਦੀ ਪਾਲਣਾ ਨਾ ਕਰ ਕੇ ਮੇਰੇ ਇਕਰਾਰ ਦੀ ਉਲੰਘਣਾ ਕੀਤੀ। ਉਨ੍ਹਾਂ ਨੇ ਮੇਰੇ ਸਾਮ੍ਹਣੇ ਇਹ ਇਕਰਾਰ ਕਰਨ ਵੇਲੇ ਵੱਛੇ ਦੇ ਦੋ ਟੁਕੜੇ ਕੀਤੇ ਸਨ ਅਤੇ ਉਨ੍ਹਾਂ ਦੇ ਵਿੱਚੋਂ ਦੀ ਲੰਘੇ ਸਨ।*+ 19 ਹਾਂ, ਮੈਂ ਯਹੂਦਾਹ ਦੇ ਹਾਕਮਾਂ, ਯਰੂਸ਼ਲਮ ਦੇ ਹਾਕਮਾਂ, ਦਰਬਾਰੀਆਂ, ਪੁਜਾਰੀਆਂ ਅਤੇ ਦੇਸ਼ ਦੇ ਸਾਰੇ ਲੋਕਾਂ ਨਾਲ ਇਸ ਤਰ੍ਹਾਂ ਕਰਾਂਗਾ ਜਿਹੜੇ ਵੱਛੇ ਦੇ ਦੋ ਟੁਕੜਿਆਂ ਵਿੱਚੋਂ ਦੀ ਲੰਘੇ ਸਨ: 20 ਮੈਂ ਉਨ੍ਹਾਂ ਨੂੰ ਦੁਸ਼ਮਣਾਂ ਦੇ ਹੱਥ ਵਿਚ ਦੇ ਦਿਆਂਗਾ ਜੋ ਉਨ੍ਹਾਂ ਦੇ ਖ਼ੂਨ ਦੇ ਪਿਆਸੇ ਹਨ। ਉਨ੍ਹਾਂ ਦੀਆਂ ਲਾਸ਼ਾਂ ਨੂੰ ਆਕਾਸ਼ ਦੇ ਪੰਛੀ ਅਤੇ ਧਰਤੀ ਦੇ ਜਾਨਵਰ ਖਾਣਗੇ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ