ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਸਾਯਾਹ 40:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਸੀਓਨ ਲਈ ਖ਼ੁਸ਼ ਖ਼ਬਰੀ ਲਿਆਉਣ ਵਾਲੀਏ,

      ਉੱਚੇ ਪਹਾੜ ʼਤੇ ਜਾਹ।+

      ਯਰੂਸ਼ਲਮ ਲਈ ਖ਼ੁਸ਼ ਖ਼ਬਰੀ ਲਿਆਉਣ ਵਾਲੀਏ,

      ਜ਼ੋਰਦਾਰ ਆਵਾਜ਼ ਵਿਚ ਸੁਣਾ।

      ਹਾਂ, ਉੱਚੀ ਆਵਾਜ਼ ਵਿਚ ਬੋਲ, ਡਰ ਨਾ।

      ਯਹੂਦਾਹ ਦੇ ਸ਼ਹਿਰਾਂ ਵਿਚ ਐਲਾਨ ਕਰ: “ਦੇਖੋ, ਤੁਹਾਡਾ ਪਰਮੇਸ਼ੁਰ।”+

  • ਯਿਰਮਿਯਾਹ 31:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਉਹ ਆਉਣਗੇ ਅਤੇ ਸੀਓਨ ਦੀ ਚੋਟੀ ਉੱਤੇ ਜੈ-ਜੈ ਕਾਰ ਕਰਨਗੇ+

      ਅਤੇ ਯਹੋਵਾਹ ਦੀ ਭਲਾਈ* ਕਰਕੇ ਉਨ੍ਹਾਂ ਦੇ ਚਿਹਰੇ ਚਮਕਣਗੇ,

      ਉਹ ਉਨ੍ਹਾਂ ਨੂੰ ਅਨਾਜ, ਨਵਾਂ ਦਾਖਰਸ+ ਅਤੇ ਤੇਲ ਦੇਵੇਗਾ

      ਅਤੇ ਉਨ੍ਹਾਂ ਦੀਆਂ ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦਾਂ ਦੇ ਬੱਚੇ ਹੋਣਗੇ।+

      ਉਹ ਪਾਣੀ ਨਾਲ ਸਿੰਜੇ ਹੋਏ ਬਾਗ਼ ਵਰਗੇ ਹੋਣਗੇ+

      ਅਤੇ ਉਹ ਫਿਰ ਕਦੇ ਲਿੱਸੇ ਨਹੀਂ ਪੈਣਗੇ।”+

  • ਯਿਰਮਿਯਾਹ 33:10, 11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 “ਯਹੋਵਾਹ ਇਹ ਕਹਿੰਦਾ ਹੈ: ‘ਤੁਸੀਂ ਕਹੋਗੇ ਕਿ ਇਹ ਜਗ੍ਹਾ ਉਜਾੜ ਹੈ ਅਤੇ ਇੱਥੇ ਕੋਈ ਇਨਸਾਨ ਜਾਂ ਜਾਨਵਰ ਨਹੀਂ ਰਹਿੰਦਾ। ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਸੁੰਨੀਆਂ ਹਨ ਅਤੇ ਇਨ੍ਹਾਂ ਵਿਚ ਕੋਈ ਨਹੀਂ ਰਹਿੰਦਾ, ਨਾ ਕੋਈ ਇਨਸਾਨ ਅਤੇ ਨਾ ਹੀ ਕੋਈ ਪਾਲਤੂ ਪਸ਼ੂ। ਪਰ ਇੱਥੇ ਦੁਬਾਰਾ 11 ਖ਼ੁਸ਼ੀ ਦੀ ਆਵਾਜ਼, ਜਸ਼ਨ ਮਨਾਉਣ ਦੀ ਆਵਾਜ਼,+ ਲਾੜੇ ਦੀ ਆਵਾਜ਼ ਤੇ ਲਾੜੀ ਦੀ ਆਵਾਜ਼ ਸੁਣਾਈ ਦੇਵੇਗੀ ਅਤੇ ਉਨ੍ਹਾਂ ਲੋਕਾਂ ਦੀ ਆਵਾਜ਼ ਸੁਣਾਈ ਦੇਵੇਗੀ ਜਿਹੜੇ ਕਹਿਣਗੇ: “ਸੈਨਾਵਾਂ ਦੇ ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਯਹੋਵਾਹ ਚੰਗਾ ਹੈ;+ ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ!”’+

      “‘ਉਹ ਯਹੋਵਾਹ ਦੇ ਘਰ ਵਿਚ ਧੰਨਵਾਦ ਦੀਆਂ ਭੇਟਾਂ ਲਿਆਉਣਗੇ+ ਕਿਉਂਕਿ ਮੈਂ ਦੇਸ਼ ਦੇ ਬੰਦੀ ਬਣਾਏ ਲੋਕਾਂ ਨੂੰ ਵਾਪਸ ਲੈ ਆਵਾਂਗਾ ਅਤੇ ਉਹ ਪਹਿਲਾਂ ਵਾਂਗ ਵੱਸਣਗੇ,’ ਯਹੋਵਾਹ ਕਹਿੰਦਾ ਹੈ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ