ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 32:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਫਿਰ ਉਸ ਨੇ ਉਨ੍ਹਾਂ ਤੋਂ ਸਾਰਾ ਸੋਨਾ ਲਿਆ ਅਤੇ ਉਕਰਾਈ ਕਰਨ ਵਾਲੇ ਔਜ਼ਾਰ ਨਾਲ ਵੱਛੇ ਦੀ ਮੂਰਤ* ਬਣਾਈ।+ ਉਹ ਕਹਿਣ ਲੱਗੇ: “ਹੇ ਇਜ਼ਰਾਈਲ, ਇਹ ਤੇਰਾ ਪਰਮੇਸ਼ੁਰ ਹੈ ਜੋ ਤੈਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ।”+

  • ਬਿਵਸਥਾ ਸਾਰ 7:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 “ਇਸ ਦੀ ਬਜਾਇ, ਤੁਸੀਂ ਉਨ੍ਹਾਂ ਨਾਲ ਇਸ ਤਰ੍ਹਾਂ ਕਰਿਓ: ਤੁਸੀਂ ਉਨ੍ਹਾਂ ਦੀਆਂ ਵੇਦੀਆਂ ਢਾਹ ਦੇਣੀਆਂ, ਉਨ੍ਹਾਂ ਦੇ ਪੂਜਾ-ਥੰਮ੍ਹ ਚਕਨਾਚੂਰ ਕਰ ਦੇਣੇ,+ ਉਨ੍ਹਾਂ ਦੇ ਪੂਜਾ-ਖੰਭੇ* ਵੱਢ ਸੁੱਟਣੇ+ ਅਤੇ ਉਨ੍ਹਾਂ ਦੀਆਂ ਘੜੀਆਂ ਹੋਈਆਂ ਮੂਰਤਾਂ ਸਾੜ ਦੇਣੀਆਂ+

  • ਬਿਵਸਥਾ ਸਾਰ 7:25
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਤੁਸੀਂ ਉਨ੍ਹਾਂ ਦੇ ਦੇਵੀ-ਦੇਵਤਿਆਂ ਦੀਆਂ ਘੜੀਆਂ ਹੋਈਆਂ ਮੂਰਤਾਂ ਅੱਗ ਵਿਚ ਸਾੜ ਦਿਓ।+ ਤੁਸੀਂ ਉਨ੍ਹਾਂ ਉੱਤੇ ਲੱਗੇ ਸੋਨੇ-ਚਾਂਦੀ ਦਾ ਲਾਲਚ ਨਾ ਕਰਿਓ ਅਤੇ ਆਪਣੇ ਲਈ ਨਾ ਲਿਓ+ ਤਾਂਕਿ ਤੁਸੀਂ ਇਸ ਕਰਕੇ ਫੰਦੇ ਵਿਚ ਨਾ ਫਸ ਜਾਇਓ ਕਿਉਂਕਿ ਇਹ ਸੋਨਾ-ਚਾਂਦੀ ਤੁਹਾਡੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣਾ ਹੈ।+

  • ਨਿਆਈਆਂ 17:3, 4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਉਸ ਨੇ ਚਾਂਦੀ ਦੇ 1,100 ਟੁਕੜੇ ਆਪਣੀ ਮਾਤਾ ਨੂੰ ਵਾਪਸ ਦੇ ਦਿੱਤੇ, ਪਰ ਉਸ ਦੀ ਮਾਤਾ ਨੇ ਕਿਹਾ: “ਮੈਂ ਇਹ ਚਾਂਦੀ ਆਪਣੇ ਹੱਥੀਂ ਯਹੋਵਾਹ ਲਈ ਪਵਿੱਤਰ ਕਰਾਂਗੀ ਤਾਂਕਿ ਮੇਰਾ ਪੁੱਤਰ ਇਸ ਨਾਲ ਘੜੀ ਹੋਈ ਮੂਰਤ ਅਤੇ ਧਾਤ ਦਾ ਬੁੱਤ* ਬਣਾਵੇ।+ ਹੁਣ ਇਹ ਮੈਂ ਤੈਨੂੰ ਮੋੜ ਰਹੀ ਹਾਂ।”

      4 ਜਦੋਂ ਉਸ ਨੇ ਆਪਣੀ ਮਾਤਾ ਨੂੰ ਚਾਂਦੀ ਵਾਪਸ ਕੀਤੀ, ਤਾਂ ਉਸ ਦੀ ਮਾਤਾ ਨੇ ਚਾਂਦੀ ਦੇ 200 ਟੁਕੜੇ ਲੈ ਕੇ ਸੁਨਿਆਰੇ ਨੂੰ ਦੇ ਦਿੱਤੇ। ਉਸ ਨੇ ਇਕ ਘੜੀ ਹੋਈ ਮੂਰਤ ਅਤੇ ਧਾਤ ਦਾ ਇਕ ਬੁੱਤ* ਬਣਾਇਆ; ਅਤੇ ਉਨ੍ਹਾਂ ਨੂੰ ਮੀਕਾਹ ਦੇ ਘਰ ਵਿਚ ਰੱਖ ਦਿੱਤਾ ਗਿਆ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ