3 ਉਹ ਬਹੁਤ ਸਾਰੀਆਂ ਕੌਮਾਂ ਦਾ ਫ਼ੈਸਲਾ ਕਰੇਗਾ+
ਅਤੇ ਦੂਰ-ਦੁਰੇਡੀਆਂ ਤਾਕਤਵਰ ਕੌਮਾਂ ਦੇ ਮਸਲੇ ਹੱਲ ਕਰੇਗਾ।
ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹਲ਼ ਦੇ ਫਾਲੇ ਬਣਾਉਣਗੇ
ਅਤੇ ਆਪਣੇ ਬਰਛਿਆਂ ਨੂੰ ਦਾਤ।+
ਕੌਮ ਕੌਮ ਦੇ ਖ਼ਿਲਾਫ਼ ਤਲਵਾਰ ਨਹੀਂ ਚੁੱਕੇਗੀ
ਅਤੇ ਉਹ ਫਿਰ ਕਦੀ ਵੀ ਲੜਾਈ ਕਰਨੀ ਨਹੀਂ ਸਿੱਖਣਗੇ।+
4 ਉਹ ਆਪੋ-ਆਪਣੀ ਅੰਗੂਰੀ ਵੇਲ ਅਤੇ ਅੰਜੀਰ ਦੇ ਦਰਖ਼ਤ ਹੇਠ ਬੈਠਣਗੇ+
ਅਤੇ ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ+
ਕਿਉਂਕਿ ਸੈਨਾਵਾਂ ਦੇ ਯਹੋਵਾਹ ਨੇ ਆਪਣੇ ਮੂੰਹੋਂ ਇਹ ਗੱਲ ਕਹੀ ਹੈ।