16 ਉਸ ਦਿਨ ਯਰੂਸ਼ਲਮ ਨੂੰ ਕਿਹਾ ਜਾਵੇਗਾ:
“ਹੇ ਸੀਓਨ, ਨਾ ਡਰ।+
ਆਪਣੇ ਹੱਥ ਢਿੱਲੇ ਨਾ ਪੈਣ ਦੇ।
17 ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਨਾਲ ਹੈ।+
ਉਹ ਇਕ ਯੋਧੇ ਵਾਂਗ ਬਚਾਏਗਾ।
ਉਹ ਤੈਨੂੰ ਦੇਖ ਕੇ ਖ਼ੁਸ਼ੀ ਨਾਲ ਫੁੱਲਿਆ ਨਹੀਂ ਸਮਾਏਗਾ।+
ਤੈਨੂੰ ਪਿਆਰ ਕਰਨ ਕਰਕੇ ਉਹ ਸ਼ਾਂਤ ਰਹੇਗਾ।
ਉਹ ਤੈਨੂੰ ਦੇਖ ਕੇ ਖ਼ੁਸ਼ੀ ਨਾਲ ਜੈਕਾਰੇ ਗਜਾਏਗਾ।