-
2 ਰਾਜਿਆਂ 18:26, 27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਇਹ ਸੁਣ ਕੇ ਹਿਲਕੀਯਾਹ ਦੇ ਪੁੱਤਰ ਅਲਯਾਕੀਮ, ਸ਼ਬਨਾਹ+ ਅਤੇ ਯੋਆਹ ਨੇ ਰਬਸ਼ਾਕੇਹ+ ਨੂੰ ਕਿਹਾ: “ਕਿਰਪਾ ਕਰ ਕੇ ਆਪਣੇ ਸੇਵਕਾਂ ਨਾਲ ਅਰਾਮੀ* ਭਾਸ਼ਾ+ ਵਿਚ ਗੱਲ ਕਰ ਕਿਉਂਕਿ ਅਸੀਂ ਇਹ ਭਾਸ਼ਾ ਸਮਝ ਸਕਦੇ ਹਾਂ; ਸਾਡੇ ਨਾਲ ਯਹੂਦੀਆਂ ਦੀ ਭਾਸ਼ਾ ਵਿਚ ਗੱਲ ਨਾ ਕਰ ਕਿਉਂਕਿ ਜਿਹੜੇ ਲੋਕ ਕੰਧ ਉੱਤੇ ਹਨ, ਤੇਰੀ ਗੱਲ ਸੁਣ ਰਹੇ ਹਨ।”+ 27 ਪਰ ਰਬਸ਼ਾਕੇਹ ਨੇ ਉਨ੍ਹਾਂ ਨੂੰ ਕਿਹਾ: “ਤੈਨੂੰ ਕੀ ਲੱਗਦਾ, ਕੀ ਮੇਰੇ ਮਾਲਕ ਨੇ ਸਿਰਫ਼ ਤੇਰੇ ਮਾਲਕ ਨੂੰ ਤੇ ਤੈਨੂੰ ਹੀ ਇਹ ਗੱਲਾਂ ਦੱਸਣ ਲਈ ਮੈਨੂੰ ਭੇਜਿਆ ਹੈ? ਕੀ ਕੰਧ ਉੱਤੇ ਬੈਠੇ ਇਨ੍ਹਾਂ ਆਦਮੀਆਂ ਨੂੰ ਵੀ ਦੱਸਣ ਲਈ ਨਹੀਂ ਜਿਹੜੇ ਤੁਹਾਡੇ ਨਾਲ ਆਪਣਾ ਹੀ ਗੂੰਹ ਖਾਣਗੇ ਤੇ ਆਪਣਾ ਹੀ ਪਿਸ਼ਾਬ ਪੀਣਗੇ?”
-