17 ਜਿਵੇਂ ਜਨਮ ਦੇਣ ਲੱਗਿਆਂ ਗਰਭਵਤੀ ਔਰਤ ਨੂੰ
ਜਣਨ-ਪੀੜਾਂ ਲੱਗਦੀਆਂ ਹਨ ਤੇ ਉਹ ਦਰਦ ਨਾਲ ਚੀਕਦੀ ਹੈ,
ਤੇਰੇ ਕਰਕੇ ਸਾਡੀ ਵੀ ਉਹੀ ਹਾਲਤ ਹੈ, ਹੇ ਯਹੋਵਾਹ।
18 ਅਸੀਂ ਗਰਭਵਤੀ ਹੋਏ, ਸਾਨੂੰ ਜਣਨ-ਪੀੜਾਂ ਲੱਗੀਆਂ,
ਪਰ ਮਾਨੋ ਅਸੀਂ ਹਵਾ ਨੂੰ ਜਨਮ ਦਿੱਤਾ।
ਅਸੀਂ ਦੇਸ਼ ਨੂੰ ਮੁਕਤੀ ਨਹੀਂ ਦਿਵਾਈ
ਅਤੇ ਕੋਈ ਵੀ ਇਸ ਦੇਸ਼ ਵਿਚ ਰਹਿਣ ਲਈ ਨਹੀਂ ਜੰਮਿਆ।