-
ਯਿਰਮਿਯਾਹ 14:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਤਦ ਮੈਂ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਦੇਖ, ਨਬੀ ਲੋਕਾਂ ਨੂੰ ਕਹਿੰਦੇ ਹਨ, ‘ਤੁਸੀਂ ਤਲਵਾਰ ਦਾ ਮੂੰਹ ਨਹੀਂ ਦੇਖੋਗੇ ਅਤੇ ਨਾ ਹੀ ਤੁਹਾਨੂੰ ਕਾਲ਼ ਦਾ ਸਾਮ੍ਹਣਾ ਕਰਨਾ ਪਵੇਗਾ। ਪਰ ਪਰਮੇਸ਼ੁਰ ਤੁਹਾਨੂੰ ਇਸ ਜਗ੍ਹਾ ਸੱਚੀ ਸ਼ਾਂਤੀ ਬਖ਼ਸ਼ੇਗਾ।’”+
-
-
ਯਿਰਮਿਯਾਹ 23:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ:
“ਇਨ੍ਹਾਂ ਨਬੀਆਂ ਦੀਆਂ ਭਵਿੱਖਬਾਣੀਆਂ ਨਾ ਸੁਣੋ ਜੋ ਇਹ ਤੁਹਾਨੂੰ ਦੱਸ ਰਹੇ ਹਨ।+
ਇਹ ਤੁਹਾਨੂੰ ਗੁਮਰਾਹ ਕਰ ਰਹੇ ਹਨ।*
17 ਮੇਰਾ ਅਪਮਾਨ ਕਰਨ ਵਾਲਿਆਂ ਨੂੰ ਉਹ ਵਾਰ-ਵਾਰ ਕਹਿੰਦੇ ਹਨ,
‘ਯਹੋਵਾਹ ਨੇ ਕਿਹਾ ਹੈ: “ਤੁਸੀਂ ਅਮਨ-ਚੈਨ ਨਾਲ ਵੱਸੋਗੇ।”’+
ਜਿਹੜਾ ਵੀ ਢੀਠ ਹੋ ਕੇ ਆਪਣੀ ਮਨ-ਮਰਜ਼ੀ ਕਰਦਾ ਹੈ, ਉਸ ਨੂੰ ਉਹ ਕਹਿੰਦੇ ਹਨ,
‘ਤੁਹਾਡੇ ਉੱਤੇ ਕੋਈ ਬਿਪਤਾ ਨਹੀਂ ਆਵੇਗੀ।’+
-
-
ਵਿਰਲਾਪ 2:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਤੇਰੇ ਨਬੀਆਂ ਨੇ ਤੇਰੇ ਲਈ ਝੂਠੇ ਅਤੇ ਵਿਅਰਥ ਦਰਸ਼ਣ ਦੇਖੇ।+
-