-
ਯਿਰਮਿਯਾਹ 40:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਸ ਤੋਂ ਪਹਿਲਾਂ ਕਿ ਯਿਰਮਿਯਾਹ ਕੋਈ ਫ਼ੈਸਲਾ ਕਰਦਾ, ਨਬੂਜ਼ਰਦਾਨ ਨੇ ਕਿਹਾ: “ਤੂੰ ਸ਼ਾਫਾਨ+ ਦੇ ਪੋਤੇ, ਅਹੀਕਾਮ ਦੇ ਪੁੱਤਰ+ ਗਦਲਯਾਹ+ ਕੋਲ ਚਲਾ ਜਾਹ। ਬਾਬਲ ਦੇ ਰਾਜੇ ਨੇ ਉਸ ਨੂੰ ਯਹੂਦਾਹ ਦੇ ਸ਼ਹਿਰਾਂ ਉੱਤੇ ਅਧਿਕਾਰੀ ਨਿਯੁਕਤ ਕੀਤਾ ਹੈ। ਉਸ ਨਾਲ ਲੋਕਾਂ ਵਿਚ ਰਹਿ; ਜੇ ਨਹੀਂ, ਤਾਂ ਜਿੱਥੇ ਤੇਰਾ ਦਿਲ ਕਰਦਾ, ਤੂੰ ਜਾ ਸਕਦਾ ਹੈਂ।”
ਫਿਰ ਪਹਿਰੇਦਾਰਾਂ ਦੇ ਮੁਖੀ ਨੇ ਯਿਰਮਿਯਾਹ ਨੂੰ ਕੁਝ ਭੋਜਨ ਅਤੇ ਤੋਹਫ਼ਾ ਦੇ ਕੇ ਵਿਦਾ ਕੀਤਾ।
-
-
ਯਿਰਮਿਯਾਹ 41:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਤਾਂ ਨਥਨਯਾਹ ਦੇ ਪੁੱਤਰ ਇਸਮਾਏਲ ਅਤੇ ਉਸ ਦੇ ਨਾਲ ਆਏ ਦਸ ਆਦਮੀਆਂ ਨੇ ਉੱਠ ਕੇ ਸ਼ਾਫਾਨ ਦੇ ਪੋਤੇ, ਅਹੀਕਾਮ ਦੇ ਪੁੱਤਰ ਗਦਲਯਾਹ ਨੂੰ ਤਲਵਾਰ ਨਾਲ ਮਾਰ ਦਿੱਤਾ। ਇਸਮਾਏਲ ਨੇ ਉਸ ਆਦਮੀ ਨੂੰ ਜਾਨੋਂ ਮਾਰ ਦਿੱਤਾ ਜਿਸ ਨੂੰ ਬਾਬਲ ਦੇ ਰਾਜੇ ਨੇ ਦੇਸ਼ ਉੱਤੇ ਅਧਿਕਾਰੀ ਨਿਯੁਕਤ ਕੀਤਾ ਸੀ।
-