13 ਕਾਰੇਆਹ ਦਾ ਪੁੱਤਰ ਯੋਹਾਨਾਨ ਅਤੇ ਫ਼ੌਜ ਦੇ ਬਾਕੀ ਸਾਰੇ ਮੁਖੀ ਜਿਹੜੇ ਬਾਹਰ ਸਨ, ਮਿਸਪਾਹ ਵਿਚ ਗਦਲਯਾਹ ਕੋਲ ਆਏ। 14 ਉਨ੍ਹਾਂ ਨੇ ਉਸ ਨੂੰ ਕਿਹਾ: “ਕੀ ਤੈਨੂੰ ਪਤਾ ਕਿ ਅੰਮੋਨੀਆਂ ਦੇ ਰਾਜੇ+ ਬਅਲੀਸ ਨੇ ਤੈਨੂੰ ਜਾਨੋਂ ਮਾਰਨ ਲਈ ਨਥਨਯਾਹ ਦੇ ਪੁੱਤਰ ਇਸਮਾਏਲ ਨੂੰ ਘੱਲਿਆ ਹੈ?”+ ਪਰ ਅਹੀਕਾਮ ਦੇ ਪੁੱਤਰ ਗਦਲਯਾਹ ਨੇ ਉਨ੍ਹਾਂ ਦੀ ਗੱਲ ਦਾ ਯਕੀਨ ਨਹੀਂ ਕੀਤਾ।