43 ਹੇ ਯਾਕੂਬ, ਤੇਰਾ ਸਿਰਜਣਹਾਰ, ਹੇ ਇਜ਼ਰਾਈਲ, ਤੈਨੂੰ ਰਚਣ ਵਾਲਾ+
ਯਹੋਵਾਹ ਹੁਣ ਇਹ ਕਹਿੰਦਾ ਹੈ:
“ਡਰ ਨਾ, ਮੈਂ ਤੈਨੂੰ ਛੁਡਾ ਲਿਆ ਹੈ।+
ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਇਆ ਹੈ।
ਤੂੰ ਮੇਰਾ ਹੈਂ।
2 ਜਦ ਤੂੰ ਪਾਣੀਆਂ ਵਿੱਚੋਂ ਦੀ ਲੰਘੇਂਗਾ, ਮੈਂ ਤੇਰੇ ਨਾਲ ਹੋਵਾਂਗਾ,+
ਤੂੰ ਨਦੀਆਂ ਵਿੱਚੋਂ ਦੀ ਲੰਘੇਂਗਾ, ਤਾਂ ਉਹ ਤੈਨੂੰ ਡਬੋਣਗੀਆਂ ਨਹੀਂ।+
ਜਦ ਤੂੰ ਅੱਗ ਵਿੱਚੋਂ ਦੀ ਚੱਲੇਂਗਾ, ਤਾਂ ਤੂੰ ਸੜੇਂਗਾ ਨਹੀਂ,
ਨਾ ਲਪਟਾਂ ਤੈਨੂੰ ਛੂਹਣਗੀਆਂ।