-
2 ਰਾਜਿਆਂ 3:24, 25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਜਦੋਂ ਮੋਆਬੀ ਇਜ਼ਰਾਈਲ ਦੀ ਛਾਉਣੀ ਵਿਚ ਆਏ, ਤਾਂ ਇਜ਼ਰਾਈਲੀ ਉੱਠੇ ਤੇ ਉਨ੍ਹਾਂ ਨੇ ਮੋਆਬੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜੋ ਉਨ੍ਹਾਂ ਅੱਗਿਓਂ ਭੱਜ ਗਏ।+ ਉਹ ਮੋਆਬ ਵੱਲ ਵਧਦੇ ਗਏ ਅਤੇ ਪੂਰੇ ਰਾਹ ਮੋਆਬੀਆਂ ਨੂੰ ਖ਼ਤਮ ਕਰਦੇ ਗਏ। 25 ਉਨ੍ਹਾਂ ਨੇ ਉਨ੍ਹਾਂ ਦੇ ਸ਼ਹਿਰਾਂ ਨੂੰ ਢਾਹ ਸੁੱਟਿਆ ਅਤੇ ਹਰ ਆਦਮੀ ਨੇ ਹਰ ਵਧੀਆ ਖੇਤ ਵਿਚ ਇਕ-ਇਕ ਪੱਥਰ ਸੁੱਟ ਕੇ ਉਸ ਨੂੰ ਪੱਥਰਾਂ ਨਾਲ ਭਰ ਦਿੱਤਾ; ਉਨ੍ਹਾਂ ਨੇ ਪਾਣੀ ਦੇ ਹਰ ਸੋਮੇ ਨੂੰ ਬੰਦ ਕਰ ਦਿੱਤਾ+ ਅਤੇ ਉਨ੍ਹਾਂ ਨੇ ਹਰ ਵਧੀਆ ਦਰਖ਼ਤ ਨੂੰ ਵੱਢ ਸੁੱਟਿਆ।+ ਅਖ਼ੀਰ ਸਿਰਫ਼ ਕੀਰ-ਹਰਾਸਥ+ ਦੀਆਂ ਪੱਥਰਾਂ ਦੀਆਂ ਕੰਧਾਂ ਹੀ ਖੜ੍ਹੀਆਂ ਰਹਿ ਗਈਆਂ ਅਤੇ ਗੋਪੀਆ ਚਲਾਉਣ ਵਾਲਿਆਂ ਨੇ ਉਸ ਨੂੰ ਘੇਰ ਲਿਆ ਤੇ ਉਸ ʼਤੇ ਹਮਲਾ ਕਰ ਦਿੱਤਾ।
-
-
ਯਸਾਯਾਹ 16:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਮਾਰ ਖਾਣ ਵਾਲੇ ਕੀਰ-ਹਰਾਸਥ ਦੀਆਂ ਸੌਗੀਆਂ ਦੀਆਂ ਟਿੱਕੀਆਂ ਲਈ ਆਹਾਂ ਭਰਨਗੇ।+
-