-
ਯਸਾਯਾਹ 16:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਹਸ਼ਬੋਨ+ ਦੇ ਪੌੜੀਦਾਰ ਖੇਤ ਸੁੱਕ ਗਏ ਹਨ,
ਨਾਲੇ ਸਿਬਮਾਹ+ ਦੀ ਅੰਗੂਰੀ ਵੇਲ;
ਕੌਮਾਂ ਦੇ ਹਾਕਮਾਂ ਨੇ ਇਸ ਦੀਆਂ ਸੁਰਖ਼ ਲਾਲ ਟਾਹਣੀਆਂ* ਨੂੰ ਮਿੱਧ ਸੁੱਟਿਆ ਹੈ;
ਉਹ ਯਾਜ਼ੇਰ ਤਕ ਪਹੁੰਚ ਗਈਆਂ ਸਨ;+
ਉਹ ਉਜਾੜ ਤਕ ਚਲੀਆਂ ਗਈਆਂ ਸਨ।
ਇਸ ਵੇਲ ਦੀਆਂ ਸ਼ਾਖ਼ਾਂ ਫੈਲ ਗਈਆਂ ਅਤੇ ਸਮੁੰਦਰ ਤਕ ਜਾ ਪਹੁੰਚੀਆਂ ਸਨ।
9 ਇਸੇ ਕਰਕੇ ਮੈਂ ਸਿਬਮਾਹ ਦੀ ਅੰਗੂਰੀ ਵੇਲ ਲਈ ਵੀ ਉਸੇ ਤਰ੍ਹਾਂ ਰੋਵਾਂਗਾ ਜਿਵੇਂ ਮੈਂ ਯਾਜ਼ਰ ਲਈ ਰੋਂਦਾ ਹਾਂ।
-